ਨਵੀਂ ਦਿੱਲੀ : ਹਾਲੇ ਤਕ ਦੇਸ਼ ਵਿਚ ਕੋਰੋਨਾ ਦੀਆਂ ਦੋ ਵੈਕਸੀਨ ਲਵਾਉਣੀਆਂ ਜ਼ਰੂਰੀ ਸਮਝੀਆਂ ਜਾਂਦੀਆਂ ਸਨ ਪਰ ਹੁਣ ਭਾਰਤ ’ਚ ਜੌਨਸਨ ਐਂਡ ਜੌਨਸਨ ਦੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਮਿਲ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਹੈ। ਇਥੇ ਇਹ ਵੀ ਦਸ ਦਈਏ ਕਿ ਜੌਨਸਨ ਐਂਡ ਜੌਨਸਨ ਭਾਰਤ ’ਚ ਇਸ ਵੈਕਸੀਨ ਦਾ ਉਤਪਾਦਨ ਕਰੇਗੀ, ਇਸ ਦੀ ਕੀਮਤ ਕੀ ਹੋਵੇਗੀ? ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕੰਪਨੀ ਜੌਨਸਨ ਐਂਡ ਜੌਨਸਨ ਨੇ ਭਾਰਤ ’ਚ ਆਪਣੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸੇਤਮਾਲ ਦੀ ਮਨਜ਼ੂਰੀ ਲਈ ਅਪਲਾਈ ਕੀਤਾ ਸੀ। ਜੌਨਸਨ ਦੀ ਇਹ ਵੈਕਸੀਨ ਇਕ ਡੋਜ਼ ਦੀ ਹੈ। ਫਿਲਹਾਲ ਭਾਰਤ ’ਚ ਦੋ ਡੋਜ਼ ਵਾਲੀ ਵੈਕਸੀਨ ਲਗਾਈ ਜਾ ਰਹੀ ਹੈ।