Wednesday, April 02, 2025

National

ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਦਰਦਨਾਕ ਸੜਕ ਹਾਦਸਾ, ਨਦੀ 'ਚ ਡਿੱਗੀ ITBP ਜਵਾਨਾਂ ਨਾਲ ਭਰੀ ਬੱਸ, ਕਈ ਜਵਾਨਾਂ ਦੀ ਮੌਤ

Pahalgam road accident

August 16, 2022 10:28 PM

 ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਵੱਡਾ ਹਾਦਸਾ ਵਾਪਰਿਆ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ  'ਚ ਹੁਣ ਤਕ 7 ਤੋਂ ਵੱਧ ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ। ਬੱਸ ਪਹਿਲਗਾਮ ਦੇ ਫਰਿਸਲਾਨ ਵਿੱਚ ਇੱਕ ਖੱਡ ਵਿੱਚ ਪਲਟ ਗਈ। ਅਮਰਨਾਥ ਯਾਤਰਾ 'ਚ ITBP ਦੇ ਜਵਾਨ ਤਾਇਨਾਤ ਕੀਤੇ ਗਏ ਸਨ ਜਿੱਥੋਂ ਡਿਊਟੀ ਕਰਕੇ ਇਹ ਜਵਾਨ ਪਰਤ ਰਹੇ ਸਨ ਕਿ ਰਸਤੇ  'ਚ ਬੱਸ ਦੇ ਬ੍ਰੇਕ ਫੇਲ੍ਹ ਹੋਣ  'ਤੇ ਬੇਕਾਬੂ ਹੋ ਕੇ ਬੱਸ ਨਦੀ 'ਚ ਜਾ ਡਿੱਗੀ।   

ਜ਼ਿਕਰਯੋਗ ਹੈ ਕਿ  ਬੱਸ ਵਿੱਚ 39 ਜਵਾਨ ਸਵਾਰ ਸਨ। ਜਿਸ ਵਿੱਚ ITBP ਦੇ 37 ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ 2 ਜਵਾਨ ਸ਼ਾਮਲ ਸਨ। ਸਾਰੇ ਜਵਾਨ ਚੰਦਨਵਾੜੀ ਤੋਂ ਪਹਿਲਗਾਮ ਵੱਲ ਜਾ ਰਹੇ ਸਨ। ਇਸ ਹਾਦਸੇ 'ਚ ਵੱਡੀ ਗਿਣਤੀ 'ਚ ਫੌਜੀਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। 

ਸਾਰੇ ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਵਾਪਸ ਆ ਰਹੇ ਸਨ, ਜੋ ਜੰਮੂ-ਕਸ਼ਮੀਰ ਪੁਲਿਸ ਦੀ ਬੱਸ ਵਿੱਚ ਸਵਾਰ ਸਨ। ਦੱਸ ਦੇਈਏ ਕਿ ਬੱਸ 'ਚ ਸਵਾਰ ਸਾਰੇ ਜਵਾਨ ਜ਼ਖਮੀ ਹਨ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਸਵੇਰੇ 11 ਵਜੇ ਦੀ ਹੈ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਅਨੰਤਨਾਗ ਸਥਿਤ ਹਸਪਤਾਲ ਲਿਜਾਇਆ ਗਿਆ ਹੈ। ਅਨੰਤਨਾਗ ਦੇ ਜੀਐਮਸੀ ਹਸਪਤਾਲ ਵਿੱਚ ਜ਼ਖ਼ਮੀ ਜਵਾਨਾਂ ਦਾ ਇਲਾਜ ਕਰ ਰਹੇ ਡਾਕਟਰ ਸਈਅਦ ਤਾਰਿਕ ਨੇ ਦੱਸਿਆ ਕਿ ਕਰੀਬ 30 ਮਰੀਜ਼ ਆਏ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਸੀਂ ਅਤੇ ਸਾਡੇ ਸਾਰੇ ਡਾਕਟਰ ਪੂਰੀ ਤਰ੍ਹਾਂ ਤਿਆਰ ਹਨ। ਇਸ ਦੇ ਨਾਲ ਹੀ 7 ਤੋਂ 10 ਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਕਿ ਲੋੜ ਪੈਣ 'ਤੇ ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਬਾਹਰ ਵੀ ਲਿਜਾਇਆ ਜਾ ਸਕਦਾ ਹੈ।

Have something to say? Post your comment