Friday, April 04, 2025

National

Bihar Cabinet Expansion: ਅੱਜ ਹੋਵੇਗਾ ਨਿਤੀਸ਼ ਮੰਤਰੀ ਮੰਡਲ ਦਾ ਵਿਸਥਾਰ, 31 ਨਵੇਂ ਮੰਤਰੀ ਹੋਣਗੇ ਸ਼ਾਮਲ

Bihar Cabinet Expansion

August 16, 2022 08:50 AM

Bihar Cabinet Expansion: ਬਿਹਾਰ ਵਿੱਚ ਅੱਜ ਨਿਤੀਸ਼ ਮੰਤਰੀ ਮੰਡਲ ਦਾ ਵਿਸਤਾਰ ਹੋਵੇਗਾ। ਅੱਜ ਸਵੇਰੇ 11.30 ਵਜੇ ਨਿਤੀਸ਼ ਮੰਤਰੀ ਮੰਡਲ ਦਾ ਵਿਸਤਾਰ ਹੋਵੇਗਾ। ਤੇਜ ਪ੍ਰਤਾਪ ਯਾਦਵ ਸਣੇ 16 ਮੰਤਰੀ ਆਰਜੇਡੀ ਕੋਟੇ ਤੋਂ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਜੇਡੀਯੂ ਦੇ 11 ਅਤੇ ਕਾਂਗਰਸ ਦੇ 2 ਮੰਤਰੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਜੀਤਨ ਰਾਮ ਮਾਂਝੀ ਦੀ ਪਾਰਟੀ HAM  ਤੋਂ ਵਿਧਾਇਕ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਆਜ਼ਾਦ ਵਿਧਾਇਕ ਨੂੰ ਵੀ ਸਹੁੰ ਚੁੱਕਣ ਲਈ ਸੱਦਾ ਦਿੱਤਾ ਗਿਆ ਹੈ। ਮੰਤਰੀ ਮੰਡਲ ਦੇ ਵਿਸਥਾਰ ਵਿੱਚ ਜਾਤੀ ਸਮੀਕਰਨਾਂ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। 8 ਯਾਦਵ, 4 ਮੁਸਲਮਾਨ, 6 ਦਲਿਤ ਅਤੇ 6 ਉੱਚ ਜਾਤੀ ਮੰਤਰੀ ਹੋਣਗੇ।

ਰਾਜਪਾਲ ਫੱਗੂ ਚੌਹਾਨ ਅੱਜ ਸਵੇਰੇ 11.30 ਵਜੇ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੀ ਕੈਬਨਿਟ 'ਚ 31 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਨਿਤੀਸ਼ ਕੁਮਾਰ ਨੇ 10 ਅਗਸਤ ਨੂੰ ਹੀ ਮੁੱਖ ਮੰਤਰੀ ਅਤੇ ਤੇਜਸਵੀ ਯਾਦਵ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਦੇ ਪੰਜ ਦਿਨ ਬਾਅਦ ਆਖਰਕਾਰ ਰਾਸ਼ਟਰੀ ਜਨਤਾ ਦਲ, ਜੇਡੀਯੂ, ਕਾਂਗਰਸ ਅਤੇ ਜੀਤਨ ਰਾਮ ਮਾਂਝੀ ਦੀ ਪਾਰਟੀ ਹੈਮ (ਐਚਏਐਮ) ਵਿੱਚ ਸਹਿਮਤੀ ਬਣ ਗਈ ਅਤੇ ਅੱਜ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਮੰਤਰੀ ਮੰਡਲ 'ਚ 31 ਨਵੇਂ ਮੰਤਰੀ ਸ਼ਾਮਲ ਕੀਤੇ ਜਾਣਗੇ। ਇਸ ਵਿੱਚ 79 ਸੀਟਾਂ ਵਾਲੀ ਰਾਸ਼ਟਰੀ ਜਨਤਾ ਦਲ ਦੇ 16 ਮੰਤਰੀ ਸ਼ਾਮਲ ਹੋਣਗੇ। ਜਦੋਂ ਕਿ 45 ਵਿਧਾਇਕਾਂ ਦੇ ਨਾਲ JDU ਦੇ 11 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾਵੇਗਾ, ਯਾਨੀ ਵਿਧਾਇਕਾਂ ਦੀ ਗਿਣਤੀ ਦੇ ਆਧਾਰ 'ਤੇ RJD ਨੂੰ ਵੱਡਾ ਫਾਇਦਾ ਹੈ। ਇਨ੍ਹਾਂ ਤੋਂ ਇਲਾਵਾ ਦੋ ਕਾਂਗਰਸੀ ਵਿਧਾਇਕਾਂ, ਇੱਕ ਐਚਏਐਮ ਅਤੇ ਇੱਕ ਆਜ਼ਾਦ ਵਿਧਾਇਕ ਨੂੰ ਵੀ ਮੰਤਰੀ ਵਜੋਂ ਸਹੁੰ ਚੁੱਕਣ ਲਈ ਸੱਦਾ ਦਿੱਤਾ ਗਿਆ ਹੈ।

Have something to say? Post your comment