ਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼ ਲੇਖਕ ਸਲਮਾਨ ਰਸ਼ਦੀ 'ਤੇ ਨਿਊਯਾਰਕ ਵਿੱਚ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿੱਥੇ ਹਮਲਾਵਰ ਨੇ ਸਟੇਜ 'ਤੇ ਚੜ੍ਹ ਕੇ ਉਨ੍ਹਾਂ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਕਈ ਮਸ਼ਹੂਰ ਹਸਤੀਆਂ ਨੇ ਸਲਮਾਨ ਰਸ਼ਦੀ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ 'ਤੇ ਹੋਏ ਹਮਲੇ ਦੀ ਹੈਰੀ ਪੋਟਰ ਲੇਖਕ ਜੇਕੇ ਰੌਲਿੰਗ ਨੇ ਨਿੰਦਾ ਕੀਤੀ ਸੀ। ਉਨ੍ਹਾਂ ਨੇ ਸਲਮਾਨ ਰਸ਼ਦੀ ਦੇ ਸਮਰਥਨ 'ਚ ਟਵੀਟ ਕੀਤਾ। ਉਦੋਂ ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸਲਮਾਨ ਰਸ਼ਦੀ 'ਤੇ ਹਮਲੇ ਮਗਰੋਂ ਜੇਕੇ ਰੌਲਿੰਗ ਨੇ ਇਸ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ- 'ਇਸ ਤਰ੍ਹਾਂ ਦੀ ਘਟਨਾ ਤੋਂ ਬਹੁਤ ਦੁਖੀ ਹਾਂ। ਉਹ ਜਲਦੀ ਠੀਕ ਹੋ ਜਾਣ।' ਜੇਕੇ ਰੌਲਿੰਗ ਦੇ ਟਵੀਟ ਦੇ ਜਵਾਬ ਵਿੱਚ, ਇੱਕ ਉਪਭੋਗਤਾ ਨੇ ਲਿਖਿਆ - 'ਚਿੰਤਾ ਨਾ ਕਰੋ, ਅਗਲਾ ਨੰਬਰ ਤੁਹਾਡਾ ਹੈ।' ਇਸ ਧਮਕੀ ਭਰੇ ਟਵੀਟ ਦਾ ਸਕਰੀਨਸ਼ਾਟ ਜੇਕੇ ਰੌਲਿੰਗ ਵੱਲੋਂ ਸਾਂਝਾ ਕੀਤਾ ਗਿਆ ਹੈ।