Wednesday, April 02, 2025

National

Income Tax Raid : ਜਾਲਨਾ ਤੇ ਔਰੰਗਾਬਾਦ 'ਚ ਇਨਕਮ ਟੈਕਸ ਦੀ ਛਾਪੇਮਾਰੀ, ਹੀਰੇ ਮੋਤੀ ਸਣੇ ਨੋਟਾਂ ਦਾ ਜਖ਼ੀਰਾ ਬਰਾਮਦ, ਗਿਣਨ 'ਚ ਲੱਗੇ 13 ਘੰਟੇ

Income Tax Raid

August 11, 2022 06:26 PM
Income Tax Raid: ED ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਵੀ ਐਕਸ਼ਨ 'ਚ ਨਜ਼ਰ ਆ ਰਿਹਾ ਹੈ। ਇਨਕਮ ਟੈਕਸ ਵਿਭਾਗ ਨੇ ਮਹਾਰਾਸ਼ਟਰ ਦੇ ਜਾਲਨਾ ਅਤੇ ਔਰੰਗਾਬਾਦ 'ਚ ਛਾਪੇਮਾਰੀ ਕੀਤੀ। ਇਹ ਛਾਪਾ ਔਰੰਗਾਬਾਦ ਦੇ ਇੱਕ ਬਿਲਡਰ ਅਤੇ ਜਾਲਨਾ ਵਿੱਚ ਇੱਕ ਸਟੀਲ ਕੰਪਨੀ ਦੇ ਮਾਲਕ 'ਤੇ ਮਾਰਿਆ ਗਿਆ। ਇਸ ਛਾਪੇਮਾਰੀ ਵਿਚ ਆਮਦਨ ਕਰ ਵਿਭਾਗ ਨੇ 58 ਕਰੋੜ ਰੁਪਏ ਨਕਦ ਅਤੇ 32 ਕਿਲੋ ਸੋਨਾ ਬਰਾਮਦ ਕੀਤਾ ਹੈ। ਇਨਕਮ ਟੈਕਸ ਵਿਭਾਗ ਨੂੰ ਇਸ ਕੈਸ਼ ਨੂੰ ਗਿਣਨ 'ਚ 13 ਘੰਟੇ ਲੱਗ ਗਏ।

ਜ਼ਿਕਰਯੋਗ ਹੈ ਕਿ 3 ਅਗਸਤ ਨੂੰ ਜਾਲਨਾ 'ਚ ਜਿਨ੍ਹਾਂ ਕੰਪਨੀਆਂ ਦੇ ਮਾਲਕਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ SRJ Peety Steels Pvt. ਲਿਮਿਟੇਡ ਅਤੇ ਕਾਲਿਕਾ ਸਟੀਲ ਅਲੌਇਸ ਪ੍ਰਾ. ਲਿਮਟਿਡ ਕੰਪਨੀਆਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ 'ਚ ਇਨਕਮ ਟੈਕਸ ਵਿਭਾਗ ਨੂੰ 390 ਕਰੋੜ ਰੁਪਏ ਦੀ ਜਾਇਦਾਦ ਦੀ ਜਾਣਕਾਰੀ ਮਿਲੀ, ਜੋ ਅਟੈਚ ਕੀਤੀ ਗਈ ਸੀ। ਇਨਕਮ ਟੈਕਸ ਵਿਭਾਗ ਦੇ 260 ਅਧਿਕਾਰੀਆਂ ਨੇ ਜਾਲਨਾ 'ਚ ਛਾਪੇਮਾਰੀ ਕੀਤੀ।

ਛਾਪੇਮਾਰੀ ਦੌਰਾਨ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਇਸ ਬਾਰੇ ਅਧਿਕਾਰਤ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਗਈ। ਇਹ ਕਾਰਵਾਈ 1 ਅਗਸਤ ਤੋਂ 8 ਅਗਸਤ ਦਰਮਿਆਨ ਹੋਈ। ਇਹ ਕਾਰਵਾਈ ਇਨਕਮ ਟੈਕਸ ਵਿਭਾਗ ਦੀ ਨਾਸਿਕ ਟੀਮ ਨੇ ਕੀਤੀ ਹੈ। ਇਹ ਛਾਪੇਮਾਰੀ ਆਮਦਨ ਕਰ ਵਿਭਾਗ ਦੇ 260 ਮੁਲਾਜ਼ਮਾਂ, 120 ਵਾਹਨਾਂ ਅਤੇ 5 ਟੀਮਾਂ ਵੱਲੋਂ ਕੀਤੀ ਗਈ ਹੈ।

Have something to say? Post your comment