Thursday, April 03, 2025

National

ਦਿੱਲੀ 'ਚ ਮਾਸਕ ਨਾ ਪਾਉਣ 'ਤੇ ਹੁਣ ਫਿਰ ਲੱਗੇਗਾ 500 ਰੁਪਏ ਦਾ ਜ਼ੁਰਮਾਨਾ, ਕੇਜਰੀਵਾਲ ਸਰਕਾਰ ਨੇ ਲਾਈਆਂ ਪਾਬੰਦੀਆਂ

Delhi Coronavirus Update

August 11, 2022 04:48 PM

Coronavirus Update : ਦਿੱਲੀ 'ਚ ਇਕ ਵਾਰ ਫਿਰ ਮਾਸਕ ਨਾ ਪਹਿਨਣ 'ਤੇ ਜੁਰਮਾਨੇ ਦਾ ਨਿਯਮ ਵਾਪਸ ਆ ਗਿਆ ਹੈ। ਵਧਦੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ 500 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਸ ਵਿਵਸਥਾ ਤਹਿਤ ਨਿੱਜੀ ਚਾਰ ਪਹੀਆ ਵਾਹਨਾਂ 'ਤੇ ਇਕੱਠੇ ਸਫ਼ਰ ਕਰਨ ਵਾਲੇ ਵਿਅਕਤੀਆਂ 'ਤੇ ਜੁਰਮਾਨਾ ਲਾਗੂ ਨਹੀਂ ਹੋਵੇਗਾ। ਕੱਲ੍ਹ ਜਾਰੀ ਦਿੱਲੀ ਵਿੱਚ ਕੋਰੋਨਾ ਦੇ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ ਕੋਰੋਨਾ ਦੇ 2495 ਨਵੇਂ ਮਾਮਲੇ ਸਾਹਮਣੇ ਆਏ ਹਨ। ਸੱਤ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ ਵਧ ਕੇ 8506 ਹੋ ਗਈ।

ਦਿੱਲੀ ਵਿੱਚ ਕੋਰੋਨਾ ਦੀ ਰੋਜ਼ਾਨਾ ਪੌਜ਼ੇਟੀਵਿਟੀ ਦਰ 15.41 ਪ੍ਰਤੀਸ਼ਤ ਦਰਜ ਕੀਤੀ ਗਈ। ਇਸ ਨਾਲ ਹੀ ਸਰਕਾਰ ਦੇ ਹੈਲਥ ਬੁਲੇਟਿਨ ਵਿੱਚ 24 ਘੰਟਿਆਂ ਵਿੱਚ 1466 ਮਰੀਜ਼ਾਂ ਦੇ ਠੀਕ ਹੋਣ ਦਾ ਮਾਮਲਾ ਵੀ ਦੱਸਿਆ ਗਿਆ ਹੈ। ਦਿੱਲੀ 'ਚ ਅਗਸਤ 'ਚ ਹੀ ਕੋਰੋਨਾ ਕਾਰਨ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵਧਦੇ ਪ੍ਰਭਾਵ ਨੇ ਇੱਕ ਵਾਰ ਫਿਰ ਦਿੱਲੀ ਸਰਕਾਰ ਨੂੰ ਚਿੰਤਤ ਕਰ ਦਿੱਤਾ ਹੈ। ਦੇਸ਼ ਵਿਚ ਪਹਿਲੀ ਵਾਰ ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਦਿੱਲੀ ਵਿਚ ਜਨਤਕ ਥਾਵਾਂ 'ਤੇ ਮਾਸਕ ਲਾਜ਼ਮੀ ਕੀਤੇ ਗਏ ਸਨ ਅਤੇ ਹਾਲ ਹੀ ਵਿਚ ਲੋਕਾਂ ਦੇ ਚਿਹਰਿਆਂ ਤੋਂ ਮਾਸਕ ਹਟਾ ਦਿੱਤਾ ਗਿਆ ਸੀ ਪਰ ਇਹ ਇਕ ਵਾਰ ਫਿਰ ਵਾਪਸ ਆ ਗਿਆ ਹੈ।


 

Have something to say? Post your comment