Wednesday, April 02, 2025

National

ਅਸਾਮ 'ਚ ਖੋਲ੍ਹਿਆ ਗਿਆ ਪਹਿਲਾ ਡਰੋਨ ਸਕੂਲ, ਡਰੋਨ ਤਕਨੀਕ ਦਾ ਹੱਬ ਬਣੇਗਾ ਭਾਰਤ

Drone School

August 10, 2022 01:53 PM

ਨਵੀਂ ਦਿੱਲੀ : ਦੇਸ਼ ਦੇ ਉੱਤਰ-ਪੂਰਬੀ ਹਿੱਸੇ 'ਚ ਪਹਿਲਾ ਡਰੋਨ ਸਕੂਲ ਗੁਹਾਟੀ, ਅਸਾਮ ਵਿੱਚ ਸ਼ੁਰੂ ਕੀਤਾ ਗਿਆ ਸੀ। ਭਾਰਤ ਨੂੰ ਡਰੋਨ ਤਕਨਾਲੋਜੀ ਵਿੱਚ ਸਰਵੋਤਮ ਬਣਾਉਣ ਲਈ ਕੇਂਦਰ ਸਰਕਾਰ ਦੀ ਪਹਿਲਕਦਮੀ ਦੇ ਮੱਦੇਨਜ਼ਰ ਇਸਨੂੰ ਲਾਂਚ ਕੀਤਾ ਗਿਆ ਸੀ। ਅਸਾਮ ਇਲੈਕਟ੍ਰੋਨਿਕਸ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ ਨੇ ਇਸ ਪ੍ਰੋਜੈਕਟ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਗੁਹਾਟੀ ਦੇ ਸਟਾਰਟ-ਅੱਪ EduRade ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਕੋਲਕਾਤਾ ਦੇ ਇਨੋਵੇਸ਼ਨ ਪਾਰਕ ਨਾਲ ਹੱਥ ਮਿਲਾਇਆ ਹੈ। ਡਰੋਨ ਸਕੂਲ ਦਾ ਉਦਘਾਟਨ ਮੰਗਲਵਾਰ ਨੂੰ ਅਸਮ ਦੇ ਸੂਚਨਾ ਤਕਨਾਲੋਜੀ ਮੰਤਰੀ ਕੇਸ਼ਬ ਮਹੰਤਾ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਇੱਥੇ ਮਾਹਿਰਾਂ ਤੋਂ ਸਿਖਲਾਈ ਲੈ ਕੇ ਦੇਸ਼ ਵਿੱਚ ਕਿਤੇ ਵੀ ਅਤੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਕੂਲ ਵਿੱਚ ਪਾਇਲਟ ਲਾਇਸੈਂਸ ਸਿਖਲਾਈ ਪ੍ਰੋਗਰਾਮ ਚਲਾ ਰਹੇ ਸਾਰੇ ਟਰੇਨਰ ਭਾਰਤ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਦੁਆਰਾ ਪ੍ਰਵਾਨਿਤ ਹਨ। ਸਕੂਲ ਸ਼ਹਿਰ ਦੇ ਟੇਕ ਸਿਟੀ ਵਿੱਚ ਸਥਿਤ ਹੈ, ਜਦੋਂ ਕਿ ਫਲਾਇੰਗ ਟਰੇਨਿੰਗ ਲਈ ਉਨ੍ਹਾਂ ਦੀ ਖਾਲੀ ਜ਼ਮੀਨ ਜਲੂਕਬਾੜੀ ਵਿੱਚ ਅਸਾਮ ਫੋਰੈਸਟ ਸਕੂਲ ਵਿੱਚ ਹੈ।

Have something to say? Post your comment