ਮੁੰਬਈ : ਸ਼ਕਤੀਮਾਨ ਨਾਂ ਨਾਲ ਘਰ-ਘਰ ਜਾਣੇ ਜਾਣ ਵਾਲੇ ਮੁਕੇਸ਼ ਖੰਨਾ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਹਰ ਵਾਰ ਉਹ ਕੁਝ ਅਜਿਹਾ ਬੋਲ ਦਿੰਦੇ ਹਨ, ਜਿਸ ਕਾਰਨ ਉਹ ਟ੍ਰੋਲਜ਼ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਇਸ ਵਾਰ ਮੁਕੇਸ਼ ਖੰਨਾ ਨੇ ਕੁੜੀਆਂ ਨੂੰ ਲੈ ਕੇ ਅਸ਼ਲੀਲ ਟਿੱਪਣੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਹਰ ਪਾਸੇ ਖੂਬ ਸੁਣਿਆ ਜਾ ਰਿਹਾ ਹੈ। ਮੁਕੇਸ਼ ਖੰਨਾ ਦਾ ਕਹਿਣਾ ਹੈ ਕਿ ਜੇਕਰ ਕੋਈ ਲੜਕੀ ਕਿਸੇ ਲੜਕੇ ਨੂੰ ਸਰੀਰਕ ਸਬੰਧ ਬਣਾਉਣ ਲਈ ਕਹੇ ਤਾਂ ਇਸ ਦਾ ਮਤਲਬ ਕਿ ੳੇੁਹ ਧੰਦੇ ਵਾਲੀ ਭਾਵ ਵੈਸ਼ਯਾ ਹੈ।ਮੁਕੇਸ਼ ਖੰਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਉਹ ਕਹਿ ਰਿਹੇ ਹਨ - ਜੇਕਰ ਕੋਈ ਕੁੜੀ ਕਿਸੇ ਮੁੰਡੇ ਨੂੰ ਕਹੇ ਕਿ "ਮੈਂ ਤੇਰੇ ਨਾਲ ਸੈਕਸ ਕਰਨਾ ਚਾਹੁੰਦੀ ਹਾਂ" ਤਾਂ ਉਹ ਕੁੜੀ ਕੁੜੀ ਨਹੀਂ ਹੈ, ਉਹ ਧੰਦਾ ਕਰ ਰਹੀ ਹੈ ਕਿਉਂਕਿ ਅਜਿਹੀਆਂ ਬੇਸ਼ਰਮੀ ਵਾਲੀਆਂ ਗੱਲਾਂ ਨੂੰ ਕੋਈ ਸੱਭਿਅਕ ਸਮਾਜ ਕੁੜੀ ਕਦੇ ਨਹੀਂ ਕਹੇਗਾ।ਇਸ ਵੀਡੀਓ ਤੋਂ ਬਾਅਦ ਮੁਕੇਸ਼ ਖੰਨਾ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ।ਇਕ ਯੂਜ਼ਰ ਨੇ ਲਿਖਿਆ- ਜਦੋਂ ਸ਼ਕਤੀ ਅਤੇ ਮਾਨ ਦੋਵੇਂ ਛੁੱਟੀ 'ਤੇ ਹੋਣ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ- ਠੀਕ ਹੈ ਕੂਲ, ਹੁਣ ਇੱਕ ਵੀਡੀਓ ਬਣਾਓ, ਸੱਭਿਅਕ ਸਮਾਜ ਦਾ ਲੜਕਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ- ਲੜਕਿਆਂ ਬਾਰੇ ਕੁਝ ਨਹੀਂ ਕਿਹਾ। ਯੂਜ਼ਰ ਨੇ ਲਿਖਿਆ- ਮਾਫ ਕਰਨਾ ਸ਼ਕਤੀਮਾਨ, ਇਸ ਵਾਰ ਤੁਸੀਂ ਗਲਤ ਹੋ।