Tuesday, April 01, 2025

National

ਸੁਰੱਖਿਆ ਬਲਾਂ ਦਾ ਅੱਤਵਾਦੀਆਂ ਨਾਲ ਮੁਕਾਬਲਾ, ਰਾਹੁਲ ਭੱਟ ਤੇ ਅਮਰੀਨ ਭੱਟ ਦੇ ਕਾਤਲਾਂ ਸਣੇ ਤਿੰਨ ਅੱਤਵਾਦੀ ਘੇਰੇ

Indian Army encounter

August 10, 2022 10:50 AM

 ਜੰਮੂ-ਕਸ਼ਮੀਰ ਦੇ ਬਡਗਾਮ 'ਚ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਬੁੱਧਵਾਰ ਸਵੇਰੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਰਾਹੁਲ ਭੱਟ ਅਤੇ ਅਮਰੀਨ ਭੱਟ ਸਣੇ ਕਈ ਨਾਗਰਿਕਾਂ ਦੇ ਕਤਲ 'ਚ ਸ਼ਾਮਲ ਅੱਤਵਾਦੀ ਲਤੀਫ ਰਾਠਰ ਵੀ ਫਸ ਗਿਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕਸ਼ਮੀਰ ਜ਼ੋਨ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਕਸ਼ਮੀਰ ਦੇ ਹਵਾਲੇ ਨਾਲ ਇੱਕ ਟਵੀਟ ਵਿੱਚ ਕਿਹਾ, “ਅੱਤਵਾਦੀ ਲਤੀਫ਼ ਰਾਦਰ ਸਮੇਤ ਅੱਤਵਾਦੀ ਸੰਗਠਨ ਲਸ਼ਕਰ (ਟੀਆਰਐਫ) ਦੇ 3 ਅੱਤਵਾਦੀ ਚੱਲ ਰਹੇ ਮੁਕਾਬਲੇ ਵਿੱਚ ਢੇਰ ਹੋ ਗਏ। ਅੱਤਵਾਦੀ ਲਤੀਫ ਰਾਹੁਲ ਭੱਟ ਅਤੇ ਅਮਰੀਨ ਭੱਟ ਸਮੇਤ ਕਈ ਨਾਗਰਿਕ ਹੱਤਿਆਵਾਂ ਵਿੱਚ ਸ਼ਾਮਲ ਹਨ। ਕਸ਼ਮੀਰ ਜ਼ੋਨ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ, “ਬਡਗਾਮ ਦੇ ਵਾਟਰਹੋਲ ਖੇਤਰ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲ ਮੌਕੇ 'ਤੇ ਮੌਜੂਦ ਹਨ।"

Have something to say? Post your comment