New Virus In China : ਤਾਈਵਾਨ ਦੇ ਰੋਗ ਕੰਟਰੋਲ ਕੇਂਦਰ ਨੇ ਕਿਹਾ ਹੈ ਕਿ ਚੀਨ 'ਚ ਹੁਣ ਤੱਕ 35 ਲੋਕ ਜ਼ੂਨੋਟਿਕ ਲੰਗਿਆ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਤਾਈਪੇ ਵਾਇਰਸ ਦੀ ਪਛਾਣ ਕਰਨ ਅਤੇ ਇਸ ਦੇ ਫੈਲਣ ਦੀ ਨਿਗਰਾਨੀ ਕਰਨ ਲਈ ਨਿਊਕਲੀਕ ਐਸਿਡ ਟੈਸਟਿੰਗ ਵਿਧੀ ਸਥਾਪਤ ਕਰ ਰਿਹਾ ਹੈ। ਹਾਲਾਂਕਿ ਹੁਣ ਤੱਕ ਮਨੁੱਖ ਤੋਂ ਮਨੁੱਖ ਇੰਫੇਕਸ਼ਨ ਦਾ ਕੋਈ ਸਬੂਤ ਨਹੀਂ ਹੈ।
ਮਿਲੀ ਜਾਣਕਾਰੀ ਮੁਤਾਬਕ ਹੈਲੰਗਿਆ ਹੈਨੀਪਾਵਾਇਰਸ ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ 'ਚ ਪਾਇਆ ਗਿਆ ਤੇ ਇਹ ਜਾਨਵਰਾਂ ਤੇ ਮਨੁੱਖਾਂ ਨੂੰ ਸੰਕਰਮਿਤ ਕਰ ਰਿਹਾ ਹੈ। ਤਾਈਵਾਨੀ ਅਧਿਕਾਰੀਆਂ ਮੁਤਾਬਕ ਅਸੀਂ ਹੁਣ ਤੱਕ ਜੋ ਵੀ ਅਧਿਐਨ ਕੀਤਾ ਹੈ, ਉਸ ਵਿੱਚ ਇਹ ਨਹੀਂ ਪਾਇਆ ਗਿਆ ਹੈ ਕਿ ਇਹ ਵਾਇਰਸ ਮਨੁੱਖਾਂ ਵਿੱਚ ਫੈਲ ਰਿਹਾ ਹੈ।
ਅਸੀਂ ਅਜੇ ਵੀ ਇਹ ਪਤਾ ਲਗਾਉਣ ਲਈ ਹੋਰ ਅਧਿਐਨ ਕਰ ਰਹੇ ਹਾਂ ਕਿ ਵਾਇਰਸ ਸੰਕਰਮਿਤ ਵਿਅਕਤੀ ਦੇ ਨਾਲ ਹੋਣ ਤੋਂ ਬਾਅਦ ਕਿਵੇਂ ਵਿਵਹਾਰ ਕਰਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਘਰੇਲੂ ਜਾਨਵਰਾਂ ਦੇ ਸੀਰੋਲੋਜੀਕਲ ਸਰਵੇਖਣ ਵਿਚ ਪਾਇਆ ਗਿਆ ਕਿ ਇਹ ਵਾਇਰਸ 2 ਫੀਸਦੀ ਬੱਕਰੀਆਂ ਵਿਚ ਅਤੇ 5 ਫੀਸਦੀ ਕੁੱਤਿਆਂ ਵਿਚ ਪਾਇਆ ਜਾਂਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ 25 ਜੰਗਲੀ ਜਾਨਵਰਾਂ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਹੈਲੰਗਿਆ ਹੈਨੀਪਾਵਾਇਰਸ ਜਾਨਵਰਾਂ ਨੂੰ ਵੀ ਸੰਕਰਮਿਤ ਕਰ ਰਿਹਾ ਹੈ। ਇਹ ਲਗਪਗ 27 ਪ੍ਰਤੀਸ਼ਤ ਜਾਨਵਰਾਂ ਵਿੱਚ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 'ਚੀਨ ਵਿਚ ਬੁਖ਼ਾਰ ਵਾਲੇ ਮਰੀਜ਼ ਵਿਚ ਜ਼ੂਨੋਟਿਕ ਹੈਨੀਪਾਵਾਇਰਸ' ਨਾਮੀ ਇਕ ਅਧਿਐਨ ਵਿਚ ਵੀ ਇਸ ਵਾਇਰਸ ਬਾਰੇ ਵਿਸਤ੍ਰਿਤ ਅਧਿਐਨ ਕੀਤਾ ਗਿਆ ਹੈ। ਇਹ ਅਧਿਐਨ ਨਿਊ ਇੰਗਲੈਂਡ ਜਰਨਲ ਵਿੱਚ ਪ੍ਰਕਾਸ਼ਿਤ ਹੋਇਆ ਹੈ। ਜਿਸ ਵਿੱਚ ਇਹ ਪਾਇਆ ਗਿਆ ਹੈ ਕਿ ਚੀਨ ਵਿੱਚ ਹੈਨੀਪਾਵਾਇਰਸ ਕਾਰਨ ਲੋਕਾਂ ਵਿੱਚ ਬੁਖਾਰ ਦੀ ਸਮੱਸਿਆ ਵੱਧ ਰਹੀ ਹੈ।