Punjab News: ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵੱਧਦੀਆਂ ਨਜ਼ਰ ਆ ਰਹੀਆਂ ਹਨ।ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਲੋਂ ਗਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਮਨਕੀਰਤ ਦੇ ਗੀਤ 8 ਰਫਲਾਂ ਤੇ ਇਤਰਾਜ਼ ਜਤਾਇਆ ਗਿਆ। ਅਦਾਲਤ ਵੱਲੋਂ 8 ਸਤੰਬਰ ਤੱਕ ਗਾਇਕ ਤੋਂ ਜਵਾਬ ਮੰਗਿਆ ਗਿਆ ਹੈ। ਮਨਕੀਰਤ 'ਤੇ ਇਲਜ਼ਾਮ ਹੈ ਕਿ ਇਸ ਗੀਤ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਡਵੋਕੇਟ ਸੁਨੀਲ ਮਲਨ ਵਲੋਂ ਪਟੀਸ਼ਨ ਦਾਖਿਲ ਕੀਤੀ ਗਈ ਹੈ।ਪਟੀਸ਼ਨਰ ਨੇ ਕੋਰਟ ਤੋਂ ਮਨਕੀਰਤ ਖ਼ਿਲਾਫ਼ FIR ਦਰਜ ਕਰਨ, ਗੀਤ ਸੋਸ਼ਲ ਮੀਡੀਆ ਤੋਂ ਗੀਤ delete ਕਰਨ, ਗੀਤ ਤੋਂ ਕੀਤੀ ਗਈ ਕਮਾਈ ਲੋੜਵੰਦਾਂ ਵਿੱਚ ਵੰਡਣ ਦੀ ਮੰਗ ਕੀਤੀ ਹੈ। ਮਨਕੀਰਤ ਦੇ ਨਾਲ ਇਸ ਗੀਤ ਨੂੰ ਗੁਰਲੇਜ਼ ਅਖ਼ਤਰ ਨੇ ਗਾਇਆ ਸੀ। ਗੁਰਲੇਜ਼ ਅਖ਼ਤਰ ਤੇ ਸਾਰੀ ਟੀਮ ਖਿਲਾਫ ਕਾਰਵਾਈ ਦੀ ਮੰਗ ਹੈ।