ਹਾਲ ਹੀ ਦੇ ਦਿਨਾਂ 'ਚ ਦੇਖਿਆ ਗਿਆ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਭਾਰੀ ਉਛਾਲ ਕਾਰਨ ਜ਼ਿਆਦਾਤਰ ਖਰੀਦਦਾਰ 14 ਕੈਰੇਟ ਸੋਨਾ ਹੀ ਖਰੀਦ ਰਹੇ ਹਨ। ਵੈਸੇ ਵੀ, 18 ਕੈਰੇਟ ਸੋਨੇ ਦੀ ਵਰਤੋਂ ਹੀਰੇ ਅਤੇ ਰਤਨ ਦੇ ਗਹਿਣੇ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਕਿਉਂਕਿ ਘੱਟ ਕੈਰੇਟ ਦਾ ਸੋਨਾ ਹੀਰੇ ਜਾਂ ਹੋਰ ਸਟੋਨ ਨੂੰ ਮਜ਼ਬੂਤੀ ਨਾਲ ਫੜ ਸਕਦਾ ਹੈ। ਪਰ ਅਜੋਕੇ ਸਮੇਂ 'ਚ ਕੀਮਤ ਘੱਟ ਹੋਣ ਕਾਰਨ 14 ਕੈਰੇਟ ਸੋਨੇ ਦੀ ਮੰਗ ਵਧੀ ਹੈ। ਅਜਿਹੇ ਗਹਿਣਿਆਂ ਵਿੱਚ ਸਿਰਫ਼ 58.3 ਫ਼ੀਸਦੀ ਸੋਨਾ ਵਰਤਿਆ ਜਾਂਦਾ ਹੈ ਅਤੇ ਹੋਰ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਕਿ 14 ਕੈਰੇਟ ਸੋਨਾ ਕਿਫਾਇਤੀ ਬਣਾਉਂਦਾ ਹੈ।
ਹਾਲ ਹੀ ਦੇ ਸਮੇਂ ਵਿੱਚ, ਕਈ ਪ੍ਰਮੁੱਖ ਗਹਿਣਾ ਕੰਪਨੀਆਂ ਨੇ ਵਿਕਰੀ ਵਧਾਉਣ ਲਈ 14 ਕੈਰੇਟ ਦੇ ਗਹਿਣੇ ਲਾਂਚ ਕੀਤੇ ਹਨ। ਜੇਕਰ 14 ਤੋਂ 22 ਕੈਰੇਟ ਸੋਨੇ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ 14 ਕੈਰੇਟ ਸੋਨੇ ਦੀ ਕੀਮਤ 30,980 ਰੁਪਏ ਪ੍ਰਤੀ 10 ਗ੍ਰਾਮ ਹੈ, ਤਾਂ 18 ਕੈਰੇਟ ਦੀ ਕੀਮਤ 39,840 ਰੁਪਏ ਹੈ। ਇਸ ਦੇ ਨਾਲ ਹੀ 22 ਕੈਰੇਟ ਦੀ ਕੀਮਤ 48,690 ਰੁਪਏ ਪ੍ਰਤੀ 10 ਗ੍ਰਾਮ ਹੈ।