China Taiwan Tension : ਤਾਇਵਾਨ ਨੂੰ ਲੈ ਕੇ ਚੀਨ ਤੇ ਅਮਰੀਕਾ ਦੀ 'ਚ ਵਿਵਾਦ ਜਾਰੀ ਹੈ। ਅਮਰੀਕਾ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਹਾਲ ਹੀ 'ਚ ਤਾਇਵਾਨ ਦਾ ਦੌਰਾ ਕੀਤਾ ਸੀ। ਚੀਨ ਨੇ ਜਿਸ 'ਤੇ ਸਖਤ ਵਿਰੋਧ ਕੀਤਾ ਸੀ। ਉਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੋ ਯੌਂਗ ਸੈਮ ਨੇ ਇਕ ਬਿਆਨ 'ਚ ਕਿਹਾ ਕਿ ਨੈਨਸੀ ਪੈਲੋਸੀ ਨੇ ਤਾਇਵਾਨ ਦਾ ਦੌਰਾ ਕਰ ਕੇ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਨਸ਼ਟ ਕਰ ਲਈ ਚੀਨ ਦੀ ਅਲੋਚਨਾ ਦੇ ਘੇਰੇ 'ਚ ਆ ਗਈ। ਉਨ੍ਹਾਂ ਨੇ ਦੱਖਣੀ ਕੋਰੀਆ ਦੀ ਆਪਣੀ ਯਾਤਰਾ ਦੌਰਾਨ ਉਤਰੀ ਕੋਰੀਆ ਨਾਲ ਟਕਰਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉੱਤਰੀ ਕੋਰੀਆ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਨੈਨਸੀ ਪੈਲੋਸੀ ਨੇ ਆਪਣੀ ਯਾਤਰਾ ਦੌਰਾਨ ਦੱਖਣੀ ਕੋਰੀਆ ਦੇ ਅਧਿਕਾਰੀਆਂ ਨਾਲ ਉੱਤਰੀ ਕੋਰੀਆ ਦੇ ਖਤਰੇ ਨਾਲ ਨਜਿੱਠਣ ਲਈ ਸਖ਼ਤ ਅਤੇ ਠੋਸ ਕਦਮ ਚੁੱਕਣ ਬਾਰੇ ਗੱਲਬਾਤ ਕੀਤੀ।