ਕਾਬੁਲ : ਅਫਗਾਨਿਸਤਾਨ ਦੇ ਕਾਬੁਲ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਕਾਬੁਲ ਦੇ ਸਰਕਾਰੀਜ ਇਲਾਕੇ 'ਚ ਇਕ ਵਾਹਨ 'ਚ ਹੋਇਆ ਹੈ। ਇਸ ਧਮਾਕੇ 'ਚ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 12 ਹੋਰ ਜ਼ਖਮੀ ਹੋ ਗਏ ਹਨ। ਅੱਤਵਾਦੀ ਸੰਗਠਨ ISIS ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਇਕ ਸ਼ੀਆ ਖੇਤਰ ਵਿਚ ਇਕ ਮਸਜਿਦ ਨੇੜੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਇੱਕ ਵਾਹਨ ਵਿੱਚ ਲੁਕਿਆ ਵਿਅਕਤੀ ਹੋਇਆ ਬੰਬ ਬਲਾਸਟ ਕਰ ਗਿਆ ਹੈ , ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤਾਲਿਬਾਨ ਦੇ ਬੁਲਾਰੇ ਖਾਲਿਦ ਜ਼ਦਰਾਨ ਮੁਤਾਬਕ ਇਹ ਹਮਲਾ ਪੱਛਮੀ ਕਾਬੁਲ ਦੇ ਸਰ-ਏ ਕਾਰੇਜ਼ ਇਲਾਕੇ 'ਚ ਹੋਇਆ। ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ ਇਸ ਹਮਲੇ ਲਈ ਆਈਐਸਆਈਐਸ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਈਐਸਆਈਐਸ ਨੇ ਅਫਗਾਨਿਸਤਾਨ ਦੀ ਸ਼ੀਆ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਇਆ ਹੈ।