Thursday, October 17, 2024
BREAKING
Chennai Rains: ਪ੍ਰਸਿੱਧ ਸਾਊਥ ਸਟਾਰ ਰਜਨੀਕਾਂਤ ਦੇ 35 ਕਰੋੜ ਦੇ ਘਰ 'ਚ ਭਰ ਗਿਆ ਪਾਣੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ Nigeria: ਨਾਈਜੀਰੀਆ 'ਚ ਤੇਲ ਟੈਂਕਰ 'ਚ ਜ਼ਬਰਦਸਤ ਧਮਾਕਾ, 94 ਲੋਕਾਂ ਦੀ ਹੋਈ ਦਰਦਨਾਕ ਮੌਤ, ਕਈ ਜ਼ਖਮੀ Punjab News: ਪੰਜਾਬ ਭਰ 'ਚ ਕੱਲ੍ਹ ਯਾਨਿ 17 ਅਕਤੂਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ, ਜਾਣੋ ਕਾਰਨ Rajiv Kumar: ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਹੈਲੀਕੌਪਟਰ ਦੀ ਹੋਈ ਐਮਰਜੈਂਸੀ ਲੈਂਡਿੰਗ, ਜਾਣੋ ਕੀ ਹੈ ਇਸ ਦੀ ਵਜ੍ਹਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Narendra Modi: ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ, ਕਣਕ ਦੀ 'ਚ 150 ਰੁਪਏ ਦਾ ਕੀਤਾ ਵਾਧਾ Virsa Singh Valtoha: ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਕੀਤਾ ਗਿਆ ਮਨਜ਼ੂਰ, ਦਲਜੀਤ ਚੀਮਾ ਨੇ ਟਵਿੱਟਰ 'ਤੇ ਸਾਂਝੀ ਕੀਤੀ ਜਾਣਕਾਰੀ Omar Abdullah: ਓਮਰ ਅਬਦੁੱਲਾ ਬਣੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ, ਚੁੱਕੀ ਸਹੁੰ, ਕਾਂਗਰਸ ਨੇ ਕੀਤਾ ਸਰਕਾਰ ਤੋਂ ਬਾਹਰ ਰਹਿਣ ਦਾ ਫੈਸਲਾ India Canada Relations: ਭਾਰਤ ਕੈਨੇਡਾ ਵਿਗੜੇ ਰਿਸ਼ਤੇ, PM ਜਸਟਿਨ ਟਰੂਡੋ ਨੇ ਲਿਆ ਸਖਤ ਐਕਸ਼ਨ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਵਿਵਾਦ Salman Khan: ਸਲਮਾਨ ਖਾਨ ਦੀ ਵਧਾਈ ਗਈ ਸੁਰੱਖਿਆ, ਮਿਲੀ Y+ ਸਕਿਓਰਟੀ, ਘਰ ਤੋਂ ਲੈਕੇ ਫਾਰਮ ਹਾਊਸ ਤੱਕ ਚੱਪੇ ਚੱਪੇ ' ਪੁਲਿਸ ਤੈਨਾਤ

Entertainment

ਸ਼ੋਅ ਦੌਰਾਨ ਗਮਗੀਨ ਹੋਇਆ ਮਾਹੌਲ, ਰੋਣ ਲੱਗੇ ਦਲੇਰ ਮਹਿੰਦੀ

August 06, 2021 05:57 PM

ਮੁੰਬਈ : ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ 3’ ਕਲਰਸ ਟੀ. ਵੀ. ਚੈਨਲ ’ਤੇ ਪ੍ਰਸਾਰਿਤ ਹੋ ਰਿਹਾ ਸੀ ਜਦੋਂ ਅਚਾਨਕ ਮਾਹੌਲ ਗਮਗੀਨ ਜਿਹਾ ਹੋ ਗਿਆ ਜਦੋਂ ਚੋਟੀ ਦੇ ਗਾਇਕ ਦਲੇਰ ਮਹਿੰਦੀ ਰੋਣ ਲੱਗ ਪਏ। ਇਸ ਸ਼ੋਅ ’ਚ ਮੁਕਾਬਲੇਬਾਜ਼ ਅਲੱਗ-ਅਲੱਗ ਥੀਮ ’ਤੇ ਆਪਣੀ ਪੇਸ਼ਕਾਰੀ ਦਿੰਦੇ ਨਜ਼ਰ ਆਉਂਦੇ ਹਨ। ਇਸ ਵਾਰ ਦਲੇਰ ਮਹਿੰਦੀ ਤੇ ਮੀਕਾ ਸਿੰਘ ਨੂੰ ਸ਼ੋਅ ’ਚ ਬਤੌਰ ਮਹਿਮਾਨ ਦੇਖਿਆ ਗਿਆ। ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਸ਼ੋਅ ਦੇ ਪ੍ਰੋਮੋ ’ਚ ਮੁਕਾਬਲੇਬਾਜ਼ਾਂ ਦੀ ਪੇਸ਼ਕਾਰੀ ’ਤੇ ਦਲੇਰ ਮਹਿੰਦੀ ਤੇ ਮੀਕਾ ਸਿੰਘ ਨੂੰ ਮਸਤੀ ਦੇ ਨਾਲ ਹੀ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਦਰਅਸਲ ਇਸ ਸ਼ੋਅ ਦੌਰਾਨ ਦਲੇਰ ਮਹਿੰਦੀ ਉਸ ਵੇਲੇ ਭਾਵੁਕ ਹੋ ਗਏ ਜਦੋਂ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਗਿਆ। ਇਸ ਮੌਕੇ ਉਨ੍ਹਾਂ ਦੇ ਭਰਾ ਮੀਕਾ ਸਿੰਘ ਨੇ ਉਨ੍ਹਾਂ ਨੂੰ ਚੁਪ ਕਰਵਾਇਆ। ਸਾਹਮਣੇ ਆਏ ਪ੍ਰੋਮੋ ’ਚ ਦਲੇਰ ਮਹਿੰਦੀ ਨੂੰ ਇਕ ਪੇਸ਼ਕਾਰੀ ਦੌਰਾਨ ਰੋਂਦੇ ਦੇਖਿਆ ਜਾ ਸਕਦਾ ਹੈ, ਜਿਸ ’ਤੇ ਉਨ੍ਹਾਂ ਦੇ ਭਰਾ ਮੀਕਾ ਸਿੰਘ ਉਨ੍ਹਾਂ ਨੂੰ ਚੁੱਪ ਕਰਵਾਉਂਦੇ ਨਜ਼ਰ ਆਉਂਦੇ ਹਨ। ਪ੍ਰੋਮੋ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਕਲਰਸ ਚੈਨਲ ’ਤੇ ਆਉਣ ਵਾਲੇ ’ਡਾਂਸ ਦੀਵਾਨੇ 3’ ਸ਼ੋਅ ’ਚ ਬਚਪਨ ਸਪੈਸ਼ਲ ਥੀਮ ’ਤੇ ਮੁਕਾਬਲੇਬਾਜ਼ ਪੇਸ਼ਕਾਰੀ ਦਿੰਦੇ ਦਿਖਾਈ ਦੇਣਗੇ। ਪ੍ਰੋਮੋ ’ਚ ਦਲੇਰ ਦੇ ਨਾਲ ਹੀ ਮੀਕਾ ਸਿੰਘ ਨੂੰ ਫ਼ਿਲਮ ‘ਦੇਸੀ ਬੁਆਏਜ਼’ ਦੇ ਗੀਤ ‘ਸੁਬਾਹ ਹੋਨੇ ਨਾ ਦੇ’ ਗਾਉਂਦੇ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਇਸ ਪ੍ਰੋਮੋ ਵੀਡੀਓ ਨੂੰ ਹੁਣ ਤਕ ਕੁਲ 74 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ 9 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ।

 
 
 
View this post on Instagram

A post shared by ColorsTV (@colorstv)

Have something to say? Post your comment