Friday, April 04, 2025

National

Independence Day 2022: 15 ਅਗਸਤ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ, ISI ਤੇ ਜੈਸ਼ ਦੇ ਨਿਸ਼ਾਨੇ 'ਤੇ ਦਿੱਲੀ, 10 ਪੰਨਿਆਂ ਦੀ ਰਿਪੋਰਟ 'ਚ ਖੁਲਾਸਾ, ਅਲਰਟ ਜਾਰੀ

Independence Day 2022

August 04, 2022 06:26 PM

Independence Day: ਖੁਫੀਆ ਏਜੰਸੀਆਂ ਨੇ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਦੀ ਗੱਲ ਕੀਤੀ ਜਾਵੇ ਤਾਂ ਅੱਤਵਾਦੀ ਸੰਗਠਨ ਦਿੱਲੀ ਨੂੰ ਹਿਲਾ ਦੇਣ ਦੀ ਸਾਜ਼ਿਸ਼ ਰਚ ਸਕਦੇ ਹਨ। 15 ਅਗਸਤ ਨੂੰ ਆਈਬੀ ਨੇ ਦਿੱਲੀ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। 10 ਪੰਨਿਆਂ ਦੀ ਰਿਪੋਰਟ 'ਚ ਇੰਟੈਲੀਜੈਂਸ ਬਿਊਰੋ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ, ਜੈਸ਼ ਦੀ ਅੱਤਵਾਦੀ ਸਾਜ਼ਿਸ਼ ਰਚਣ ਦੀ ਜਾਣਕਾਰੀ ਦਿੱਤੀ ਹੈ।

10 ਪੰਨਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਐਸਆਈ ਉਨ੍ਹਾਂ ਨੂੰ ਲਾਜਿਸਟਿਕ ਮਦਦ ਦੇ ਕੇ ਧਮਾਕਾ ਕਰਨਾ ਚਾਹੁੰਦਾ ਹੈ। ਇਸ ਵਿੱਚ ਕਈ ਨੇਤਾਵਾਂ ਸਮੇਤ ਵੱਡੀਆਂ ਸੰਸਥਾਵਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਆਈਬੀ ਦੇ ਇਸ ਅਲਰਟ ਵਿੱਚ ਜਾਪਾਨ ਦੇ ਸਾਬਕਾ ਪੀਐਮ ਉੱਤੇ ਜੁਲਾਈ ਮਹੀਨੇ ਵਿੱਚ ਹੋਏ ਹਮਲੇ ਦਾ ਵੀ ਜ਼ਿਕਰ ਹੈ। ਦਿੱਲੀ ਪੁਲਿਸ ਨੂੰ 15 ਅਗਸਤ ਨੂੰ ਸਮਾਗਮ ਵਾਲੀ ਥਾਂ 'ਤੇ ਸਖ਼ਤ  ਨਿਯਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਦੈਪੁਰ ਤੇ ਅਮਰਾਵਤੀ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਖੁਫੀਆ ਏਜੰਸੀਆਂ ਨੇ ਕਿਹਾ ਹੈ ਕਿ ਕੱਟੜਪੰਥੀ ਸਮੂਹਾਂ ਤੇ ਭੀੜ ਵਾਲੀਆਂ ਥਾਵਾਂ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਸਖਤ ਨਜ਼ਰ ਰੱਖੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ ਅਤੇ ਜੈਸ਼ ਹਮਲਿਆਂ ਲਈ ਯੂਏਵੀ ਅਤੇ ਪੈਰਾ ਗਲਾਈਡਰ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਬੀਐਸਐਫ ਨੂੰ ਸਰਹੱਦ 'ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਆਈਬੀ ਨੇ ਆਪਣੀ ਰਿਪੋਰਟ 'ਚ ਉਨ੍ਹਾਂ ਇਲਾਕਿਆਂ 'ਤੇ ਨਜ਼ਰ ਰੱਖਣ ਲਈ ਕਿਹਾ ਹੈ, ਜਿੱਥੇ ਰੋਹਿੰਗਿਆ, ਅਫਗਾਨ ਨਾਗਰਿਕ ਰਹਿ ਰਹੇ ਹਨ।

Have something to say? Post your comment