Gold Silver Price: ਅੱਜ ਪ੍ਰਚੂਨ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਦਿਖਾਈ ਦੇ ਰਹੀ ਹੈ ਤੇ ਦਿੱਲੀ-ਮੁੰਬਈ ਸਮੇਤ ਕਈ ਸ਼ਹਿਰਾਂ 'ਚ ਸੋਨਾ 350-400 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਦਿੱਲੀ ਦੇ ਮੁੱਖ ਸਰਾਫਾ ਬਾਜ਼ਾਰ 'ਚ 22 ਕੈਰੇਟ ਸ਼ੁੱਧ ਸੋਨਾ 350 ਰੁਪਏ ਪ੍ਰਤੀ 10 ਗ੍ਰਾਮ ਦੇ ਉਛਾਲ ਨਾਲ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ 'ਚ ਅੱਜ 22 ਕੈਰੇਟ ਸ਼ੁੱਧ ਸੋਨਾ 350 ਰੁਪਏ ਦੇ ਉਛਾਲ ਨਾਲ 47650 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ। ਦੂਜੇ ਪਾਸੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 380 ਰੁਪਏ ਦੇ ਵਾਧੇ ਨਾਲ 51980 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਦੱਸ ਦੇਈਏ ਕਿ ਮੁੰਬਈ ਦੇ ਜ਼ਵੇਰੀ ਬਾਜ਼ਾਰ 'ਚ 22 ਕੈਰੇਟ ਸੋਨਾ 350 ਰੁਪਏ ਦੇ ਉਛਾਲ ਨਾਲ 47500 ਦੇ ਪੱਧਰ 'ਤੇ ਹੈ ਅਤੇ 24 ਕੈਰੇਟ ਸ਼ੁੱਧਤਾ ਸੋਨਾ 380 ਰੁਪਏ ਦੇ ਉਛਾਲ ਨਾਲ 51820 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਕੋਲਕਾਤਾ 'ਚ 22 ਕੈਰੇਟ ਸੋਨਾ 350 ਰੁਪਏ ਦੇ ਉਛਾਲ ਨਾਲ 47500 ਦੇ ਪੱਧਰ 'ਤੇ ਹੈ ਅਤੇ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 380 ਰੁਪਏ ਦੇ ਵਾਧੇ ਨਾਲ 51820 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।