ਕੁਦਰਤੀ ਗੈਸ ਦੀਆਂ ਕੀਮਤਾਂ ਵਧਣ ਕਾਰਨ ਦੇਸ਼ ਭਰ 'ਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸੇ ਕੜੀ ਵਿੱਚ ਮੁੰਬਈ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਹੀ ਅਹਿਮਦਾਬਾਦ 'ਚ CNG ਮਹਿੰਗੀ ਹੋ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ, ਗੇਲ ਨੇ ਸ਼ਹਿਰ ਦੀਆਂ ਗੈਸ ਕੰਪਨੀਆਂ ਨੂੰ ਸਪਲਾਈ ਕੀਤੀ ਜਾਣ ਵਾਲੀ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 18 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਜਿਸ ਮਗਰੋਂ ਦੇਸ਼ ਭਰ ਵਿੱਚ CNG ਤੇ PNG ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਲਖਨਊ 'ਚ ਸੋਮਵਾਰ ਨੂੰ ਕੀਮਤਾਂ 'ਚ ਵਾਧਾ ਹੋਇਆ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਹੋਰ ਵੀ ਕਈ ਸ਼ਹਿਰਾਂ 'ਚ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਸਿਟੀ ਗੈਸ ਵਿਤਰਕ ਮਹਾਂਨਗਰ ਗੈਸ ਲਿਮਟਿਡ ਨੇ CNG ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਪਾਈਪਡ ਨੈਚੁਰਲ ਗੈਸ (PNG) ਦੀ ਕੀਮਤ ਤੁਰੰਤ ਪ੍ਰਭਾਵ ਨਾਲ 4 ਰੁਪਏ ਪ੍ਰਤੀ ਯੂਨਿਟ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇੱਕ ਮਹੀਨੇ ਵਿੱਚ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਅੰਤਰਰਾਸ਼ਟਰੀ ਅਤੇ ਘਰੇਲੂ ਪੱਧਰ 'ਤੇ ਕੁਦਰਤੀ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਕੀਮਤਾਂ ਵਿੱਚ ਵਾਧਾ ਹੋਇਆ ਹੈ।ਪਿਛਲੇ ਕਈ ਹਫ਼ਤਿਆਂ ਵਿੱਚ, ਸਪਲਾਇਰਾਂ ਅਤੇ ਵਿਤਰਕਾਂ ਨੂੰ ਵਧਦੀਆਂ ਕੀਮਤਾਂ ਕਾਰਨ ਉਦਯੋਗਿਕ ਸਪਲਾਈ ਵਿੱਚ ਕਟੌਤੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਸਾਲ ਅਪ੍ਰੈਲ ਤੋਂ ਬਾਅਦ ਕੀਮਤਾਂ ਵਿੱਚ ਇਹ ਛੇਵਾਂ ਵਾਧਾ ਹੈ। MGL ਨੇ ਇਕ ਬਿਆਨ 'ਚ ਕਿਹਾ, ''ਗੈਸ ਦੀ ਲਾਗਤ ਵਧਣ ਕਾਰਨ ਅਸੀਂ ਲਾਗਤ ਨੂੰ ਕਵਰ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਅਸੀਂ ਸੀਐਨਜੀ ਦੀ ਪ੍ਰਚੂਨ ਕੀਮਤ 86 ਰੁਪਏ (ਪ੍ਰਤੀ ਕਿਲੋਗ੍ਰਾਮ) ਅਤੇ ਘਰੇਲੂ ਪੀਐਨਜੀ ਦੀ ਕੀਮਤ 52.50 ਰੁਪਏ (ਪ੍ਰਤੀ ਯੂਨਿਟ) ਤੱਕ ਵਧਾ ਦਿੱਤੀ ਹੈ।
ਇਸ ਨਾਲ ਹੀ ਅਡਾਨੀ ਟੋਟਲ ਗੈਸ ਨੇ ਅਹਿਮਦਾਬਾਦ 'ਚ CNG ਦੀ ਕੀਮਤ 1.99 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਜਿਸ ਤੋਂ ਬਾਅਦ ਕੀਮਤ ਵਧ ਕੇ 85.89 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਪਿਛਲੇ 11 ਮਹੀਨਿਆਂ ਦੌਰਾਨ ਸ਼ਹਿਰ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕੰਪਨੀ ਨੇ ਘਰਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਪੀਐਨਜੀ ਦੀ ਕੀਮਤ 1514 ਰੁਪਏ ਪ੍ਰਤੀ ਐਮਐਮਬੀਟੀਯੂ ਤੋਂ ਵਧਾ ਕੇ 1542 ਰੁਪਏ ਪ੍ਰਤੀ ਐਮਐਮਬੀਟੀਯੂ ਕਰ ਦਿੱਤੀ ਹੈ। ਇੱਕ MMBTU ਵਿੱਚ ਲਗਭਗ 30 SCM ਹੁੰਦੇ ਹਨ।