Friday, April 04, 2025

National

Monkeypox Cases : ਦਿੱਲੀ 'ਚ ਮੌਂਕੀਪੌਕਸ ਦੇ ਕੇਸ ਦੀ ਪੁਸ਼ਟੀ ਹੋਣ ਮਗਰੋਂ ਸਹਿਮੇ ਲੋਕ

Monkeypox Cases

August 02, 2022 09:29 PM

Monkeypox Cases : ਦਿੱਲੀ ਵਿੱਚ ਮੌਂਕੀਪੌਕਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। 35 ਸਾਲਾ ਨਾਈਜੀਰੀਅਨ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ।ਇਹ ਨਾਈਜੀਰੀਆ ਦਾ ਦੂਜਾ ਵਿਅਕਤੀ ਹੈ ਜੋ ਮੌਂਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਨੇ ਹਾਲ ਹੀ ਵਿੱਚ ਕਿਤੇ ਵੀ ਯਾਤਰਾ ਨਹੀਂ ਕੀਤੀ ਹੈ। ਦਿੱਲੀ ਵਿੱਚ ਮੌਂਕੀਪੌਕਸ ਪਾਜ਼ੀਟਿਵ ਲੋਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਦੇਸ਼ ਵਿੱਚ ਹੁਣ ਤੱਕ ਅੱਠ ਮਾਮਲੇ ਸਾਹਮਣੇ ਆ ਚੁੱਕੇ ਹਨ। ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿੱਚ ਦਾਖਲ ਦਿੱਲੀ ਦੇ ਮੌਂਕੀਪੌਕਸ ਦੇ ਪਹਿਲੇ ਮਰੀਜ਼ ਨੂੰ ਸੋਮਵਾਰ ਰਾਤ ਨੂੰ ਛੁੱਟੀ ਦੇ ਦਿੱਤੀ ਗਈ। ਪੱਛਮੀ ਦਿੱਲੀ ਦਾ ਇਹ ਨਿਵਾਸੀ (34) ਪਿਛਲੇ ਮਹੀਨੇ ਮੌਂਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਵਿੱਚ ਆਏ ਡਾਕਟਰ ਸਮੇਤ 14 ਲੋਕਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਕੋਈ ਲੱਛਣ ਨਹੀਂ ਦਿਖੇ। ਉਸ ਨੇ ਦੱਸਿਆ ਕਿ ਉਸ ਨੂੰ ਸੋਮਵਾਰ ਰਾਤ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।

Have something to say? Post your comment