ਕਾਬੁਲ: ਜਦੋਂ ਤੋਂ ਅਫ਼ਗ਼ਾਨਿਸਤਾਨ ਵਿਚੋਂ ਅਮਰੀਕੀ ਫ਼ੌਜਾਂ ਗਈਆਂ ਹਨ ਉਦੋਂ ਤੋਂ ਹੀ ਤਾਲੀਬਾਨੀਆਂ ਦੇ ਹੌਂਸਲੇ ਵੱਧ ਗਏ ਹਨ ਅਤੇ ਲਗਾਤਾਰ ਅਫ਼ਗ਼ਾਇਸਤਾਨ ਦੇ ਕਈ ਇਲਾਕਿਆਂ ’ਤੇ ਕਬਜ਼ੇ ਕੀਤੀ ਜਾ ਰਹੇ ਹਨ। ਬੇਸ਼ੱਕ ਅਫ਼ਗ਼ਾਨ ਫ਼ੌਜ ਇਨ੍ਹਾ ਦਾ ਮੁਕਾਬਲਾ ਕਰ ਰਹੇ ਹਨ ਪਰ ਫਿਰ ਵੀ ਕਾਮਯਾਬੀ ਹਾਸਲ ਨਹੀਂ ਹੋ ਰਹੀ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਪਕਟੀਆ ਪ੍ਰਾਂਤ ਵਿੱਚ ਸਥਿਤ ਚਮਕਾਨੀ ਖੇਤਰ ਦੇ ਗੁਰਦਵਾਰਾ ਥਾਲਾ ਸਾਹਿਬ ਵਿਚੋਂ ਸਿੱਖਾਂ ਦਾ ਪਵਿੱਤਰ ਨਿਸ਼ਾਨ ਸਾਹਿਬ ਉਤਾਰ ਲਿਆ ਹੈ। ਇਥੇ ਦਸ ਦਈਏ ਕਿ ਇਸ ਜਗ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਬੇਸ਼ੱਕ ਤਾਲਿਬਾਨ ਨੇ ਅਜਿਹੀਆਂ ਖ਼ਬਰਾਂ ਨੂੰ ਰੱਦ ਕਰ ਦਿਤਾ ਹੈ। ਇਨ੍ਹਾਂ ਰਿਪੋਰਟਾਂ ’ਤੇ ਤਾਲਿਬਾਨ ਨੇ ਕਿਹਾ ਕਿ ਅਜਿਹੀਆਂ ਖ਼ਬਰਾਂ ਬੇਬੁਨਿਆਦ ਹਨ। ਸਿੱਖ ਅਤੇ ਹਿੰਦੂ ਭਾਈਚਾਰੇ ਸਦੀਆਂ ਤੋਂ ਇਥੇ ਰਹਿੰਦੇ ਹਨ ਅਤੇ ਉਹ ਆਪਣੀ ਆਮ ਜ਼ਿੰਦਗੀ ਜੀ ਸਕਦੇ ਹਨ। ਇਕੇ ਦਸ ਦਈਏ ਕਿ ਪਿਛਲੇ ਸਾਲ ਇਸ ਗੁਰਦਵਾਰਾ ਸਾਹਿਬ ਤੋਂ ਨਿਧਾਨ ਸਿੰਘ ਸਚਦੇਵਾ ਨਾਂ ਦੇ ਵਿਅਕਤੀ ਨੂੰ ਅਗ਼ਵਾ ਵੀ ਕਰ ਲਿਆ ਗਿਆ ਸੀ।