ਨਵੀਂ ਦਿੱਲੀ : ਪਹਿਲੀ ਜਮਾਤ 'ਚ ਪੜ੍ਹਦੀ 6 ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਮਹਿੰਗਾਈ ਨਾਲ ਹੋ ਰਹੀ 'ਮੁਸ਼ਕਿਲ' ਬਾਰੇ ਦੱਸਿਆ ਹੈ। ਯੂਪੀ ਦੇ ਕਨੌਜ ਜ਼ਿਲ੍ਹੇ ਦੇ ਛਿਬਰਾਮਾਉ ਸ਼ਹਿਰ ਦੀ ਰਹਿਣ ਵਾਲੀ ਕ੍ਰਿਤੀ ਨੇ ਲਿਖਿਆ- ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਮੋਦੀ ਜੀ ਤੁਸੀਂ ਬਹੁਤ ਮਹਿੰਗਾਈ ਕੀਤੀ ਹੈ। ਇੱਥੋਂ ਤੱਕ ਕਿ ਪੈਨਸਿਲ ਤੇ ਰਬੜ ਵੀ ਮਹਿੰਗੀ ਕਰ ਦਿੱਤੀ ਹੈ। ਅਤੇ ਮੈਗੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ ਮੇਰੀ ਮਾਂ ਪੈਨਸਿਲ ਮੰਗਣ 'ਤੇ ਮੈਨੂੰ ਮਾਰ ਦਿੰਦੀ ਹੈ। ਮੈਂ ਕੀ ਕਰਾਂ? ਬੱਚੇ ਮੇਰੀ ਪੈਨਸਿਲ ਚੋਰੀ ਕਰਦੇ ਹਨ।
ਹਿੰਦੀ 'ਚ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੜਕੀ ਦੇ ਪਿਤਾ ਵਿਸ਼ਾਲ ਦੂਬੇ, ਜੋ ਕਿ ਇੱਕ ਵਕੀਲ ਹਨ, ਨੇ ਕਿਹਾ ਕਿ ਇਹ ਮੇਰੀ ਧੀ ਦੀ 'ਮਨ ਕੀ ਬਾਤ' ਹੈ। ਉਹ ਹਾਲ ਹੀ ਵਿੱਚ ਉਸ ਸਮੇਂ ਗੁੱਸੇ ਵਿੱਚ ਆ ਗਈ ਜਦੋਂ ਉਸਦੀ ਮਾਂ ਨੇ ਉਸਨੂੰ ਸਕੂਲ ਵਿੱਚ ਪੈਨਸਿਲ ਗੁਆਉਣ ਲਈ ਝਿੜਕਿਆ।
ਛਿੱਬਰਾਮਾਉ ਦੇ ਐਸਡੀਐਮ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਬੱਚੀ ਦੀ ਚਿੱਠੀ ਬਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਤਾ ਲੱਗਾ। ਉਸ ਨੇ ਕਿਹਾ, "ਮੈਂ ਲੜਕੀ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹਾਂ ਅਤੇ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿ ਉਸ ਦੀ ਚਿੱਠੀ ਸਬੰਧਤ ਅਧਿਕਾਰੀਆਂ ਤੱਕ ਪਹੁੰਚੇ।ਇਸ ਦੇ ਨਾਲ ਹੀ ਕ੍ਰਿਤੀ ਦੂਬੇ ਦਾ ਇਹ ਪੱਤਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
MOREPIC1