Salman Khan : ਹਾਲ ਹੀ 'ਚ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਕਰਦੇ ਸਮੇਂ ਬੈਂਚ 'ਤੇ ਪਈ ਇਕ ਚਿੱਠੀ ਮਿਲੀ ਸੀ, ਜਿਸ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਸਲਮਾਨ ਖਾਨ ਦੀ ਮੌਤ ਬਾਰੇ ਲਿਖਿਆ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਸਲਮਾਨ ਖਾਨ ਨੇ ਆਪਣੇ ਸਵੈ-ਰੱਖਿਆ ਲਈ ਗੰਨ ਲਾਇਸੈਂਸ ਲਈ ਅਪਲਾਈ ਕੀਤਾ ਸੀ, ਜਿਸ ਨੂੰ ਹੁਣ ਮੁੰਬਈ ਪੁਲਿਸ ਨੇ ਜਾਰੀ ਕਰ ਦਿੱਤਾ ਹੈ।
ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਅਧਿਆਕਤ ਪੁਸ਼ਟੀ ਕੀਤੀ ਹੈ। ਸਲਮਾਨ ਖਾਨ ਨੇ ਕੁਝ ਦਿਨ ਪਹਿਲਾਂ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ ਅਤੇ ਇਸ ਸਬੰਧ ਵਿੱਚ 22 ਜੁਲਾਈ ਨੂੰ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਨੂੰ ਵੀ ਮਿਲਿਆ ਸੀ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਆਈਪੀਐਸ ਅਧਿਕਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਮੈਨੇਜਰ ਨੇ ਪੁਲਿਸ ਹੈੱਡਕੁਆਰਟਰ ਨਾਲ ਸਬੰਧਤ ਸ਼ਾਖਾ ਤੋਂ ਲਾਇਸੈਂਸ ਪ੍ਰਾਪਤ ਕੀਤਾ। ਉਸ ਵਿਅਕਤੀ ਦੀ ਰਸੀਦ ਲੈ ਕੇ ਸਲਮਾਨ ਨੂੰ ਲਾਇਸੈਂਸ ਸੌਂਪ ਦਿੱਤਾ ਗਿਆ।