Wednesday, April 02, 2025

National

ਸਿਹਤ ਮੁਲਾਜ਼ਮਾਂ ਦੀ ਵੱਡੀ ਲਾਪਰਵਾਹੀ! ਇੱਕੋ ਸਰਿੰਜ ਨਾਲ ਨਿੱਜੀ ਸਕੂਲ ਦੇ 30 ਤੋਂ ਵੱਧ ਬੱਚਿਆਂ ਨੂੰ ਲਾਈ ਕੋਰੋਨਾ ਵੈਕਸੀਨ

Corona vaccine

July 29, 2022 05:47 AM

ਮੱਧ ਪ੍ਰਦੇਸ਼ ਦੇ ਇੱਕ ਸਕੂਲ ਵਿੱਚ ਇੱਕੋ ਸਰਿੰਜ ਨਾਲ 30 ਤੋਂ ਵੱਧ ਬੱਚਿਆਂ ਨੂੰ ਕੋਰਨਾ ਵੈਕਸੀਨ ਲਾਏ ਜਾਣ ਤੋਂ ਬਾਅਦ ਹੰਗਾਮਾ ਮੱਚ ਗਿਆ ਹੈ। ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ ਕੋਵਿਡ ਵੈਕਸੀਨੇਸ਼ਨ ਦੌਰਾਨ ਕਥਿਤ ਤੌਰ 'ਤੇ 30 ਤੋਂ ਵੱਧ ਬੱਚਿਆਂ ਨੂੰ ਇੱਕ ਹੀ ਸਰਿੰਜ ਨਾਲ ਟੀਕੇ ਲਾ ਦਿੱਤੇ। ਬੁੱਧਵਾਰ ਨੂੰ ਕੁਝ ਬੱਚਿਆਂ ਦੇ ਮਾਪਿਆਂ ਨੇ ਬੱਚਿਆਂ ਨੂੰ ਟੀਕਾ ਲਾਉਣ ਲਈ ਉਸੇ ਸਰਿੰਜ ਦੀ ਵਰਤੋਂ ਕਰਦੇ ਹੋਏ ਮੁਲਾਜ਼ਮ ਨੂੰ ਦੇਖਿਆ।  ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਹਿਰ ਦੇ ਜੈਨ ਹਾਇਰ ਸੈਕੰਡਰੀ ਸਕੂਲ ਵਿੱਚ ਮੈਗਾ ਟੀਕਾਕਰਨ ਮੁਹਿੰਮ ਦੀ ਹੈ, ਜਿਸ ਤੋਂ ਬਾਅਦ ਟੀਕਾ ਲਾਉਣ ਵਾਲੇ ਖਿਲਾਫ ਕੇਸ ਦਰਜ ਕਰ ਲਿਆ ਹੈ। ਉਸ ਦੀ ਪਛਾਣ ਜਤਿੰਦਰ ਅਹੀਰਵਰ ਵਜੋਂ ਹੋਈ ਸੀ। ਸਿਹਤ ਅਧਿਕਾਰੀ ਨੇ ਦੱਸਿਆ ਕਿ 15 ਸਾਲ ਤੇ ਇਸ ਤੋਂ ਵੱਧ ਉਮਰ ਦੇ 39 ਬੱਚੇ 9ਵੀਂ ਤੋਂ 12ਵੀਂ ਜਮਾਤ ਦੇ ਸਨ। ਮਾਪਿਆਂ ਵੱਲੋਂ ਰੋਸ ਪ੍ਰਗਟ ਕਰਨ ’ਤੇ ਮੁਲਾਜ਼ਮ ਫ਼ਰਾਰ ਹੋ ਗਿਆ

Have something to say? Post your comment