ਨਵੀਂ ਦਿੱਲੀ : ਟੀਮ ਇੰਡੀਆ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਵੈਸਟਇੰਡੀਜ਼ ਖਿਲਾਫ ਖੇਡੀ ਗਈ ਵਨਡੇ ਸੀਰੀਜ਼ ਦੇ ਤੀਜੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਆਪਣੇ ਪ੍ਰਦਰਸ਼ਨ ਨਾਲ ਆਪਣਾ ਹੀ ਖਾਸ ਰਿਕਾਰਡ ਤੋੜ ਦਿੱਤਾ। ਚਾਹਲ ਨੇ ਸਾਲ 2018 ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ। ਉਸ ਲਈ ਇਸ ਕਾਰਨ ਪੋਰਟ ਆਫ ਸਪੇਨ ਵਨਡੇ ਖਾਸ ਅਤੇ ਯਾਦਗਾਰ ਬਣ ਗਿਆ। ਟੀਮ ਇੰਡੀਆ ਨੇ ਇਹ ਮੈਚ 119 ਦੌੜਾਂ ਨਾਲ ਜਿੱਤ ਲਿਆ।
ਵਨਡੇ ਸੀਰੀਜ਼ ਦੇ ਤੀਜੇ ਮੈਚ 'ਚ ਭਾਰਤ ਨੇ 36 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 225 ਦੌੜਾਂ ਬਣਾਈਆਂ। ਇਸ ਦੌਰਾਨ ਸ਼ੁਭਮਨ ਗਿੱਲ ਨੇ 98 ਦੌੜਾਂ ਦੀ ਅਜੇਤੂ ਪਾਰੀ ਖੇਡੀ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ 137 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਨੇ ਇਹ ਮੈਚ 119 ਦੌੜਾਂ ਨਾਲ ਜਿੱਤ ਲਿਆ। ਚਾਹਲ ਨੇ ਇਸ ਮੈਚ 'ਚ 4 ਓਵਰਾਂ 'ਚ ਸਿਰਫ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਹ ਉਸ ਦਾ ਤੀਜਾ ਸਰਵੋਤਮ ਵਨਡੇ ਪ੍ਰਦਰਸ਼ਨ ਸੀ।
ਚਾਹਲ ਨੇ ਸਾਲ 2019 'ਚ ਆਸਟ੍ਰੇਲੀਆ ਖਿਲਾਫ ਮੈਲਬੋਰਨ ਵਨਡੇ 'ਚ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਇਹ ਉਸ ਦੇ ਵਨਡੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ। ਇਸ ਤੋਂ ਪਹਿਲਾਂ 2018 'ਚ ਉਸ ਨੇ ਦੱਖਣੀ ਅਫਰੀਕਾ ਖਿਲਾਫ 22 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਇਹ ਉਸ ਦੇ ਵਨਡੇ ਕਰੀਅਰ ਦਾ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਜਦਕਿ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਖਿਲਾਫ 17 ਦੌੜਾਂ 'ਤੇ 4 ਵਿਕਟਾਂ ਲੈਣਾ ਤੀਜਾ ਸਰਵੋਤਮ ਪ੍ਰਦਰਸ਼ਨ ਸੀ।