ਮੋਹਾਲੀ : ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਸ਼ਹੀਦ ਭਗਤ ਸਿੰਘ ਵਿਵਾਦਤ ਬਿਆਨ ਤੋਂ ਬਾਅਦ ਪੰਜਾਬੀ ਦਾ ਸਿਆਸੀ ਪਾਰਾ ਭਖਿਆ ਹੋਇਆ ਹੈ। ਮਾਨ ਦੇ ਇਸ ਬਿਆਨ `ਤੇ ਪ੍ਰਤੀਕਿਰਿਆਵਾਂ ਦਾ ਦੌਰ ਲਗਾਤਾਰ ਜਾਰੀ ਹੈ। ਪੰਜਾਬੀ ਗਾਇਕ ਜਸਬੀਰ ਜੱਸੀ ਨੇ ਇਸ ਬਾਰੇ ਸੋਸ਼ਲ ਮੀਡੀਆ `ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਆਪਣੀ ਪੋਸਟ ਵਿੱਚ ਉਨ੍ਹਾਂ ਨੇ ਭਗਤ ਸਿੰਘ ਬਾਰੇ ਲਿਖਿਆ, "ਭਗਤ ਸਿੰਘ ਨੇ ਪੰਜਾਬ ਜੋੜ ਦਿੱਤਾ ਹੈ ਜਾਂ ਕਹਿ ਲੋ ਭਗਤ ਸਿੰਘ ਦੇ ਨਾਮ ਤੇ ਸਾਰਾ ਪੰਜਾਬ ਜਾਤਾਂ, ਮਜ਼ਹਬਾਂ. ਰੰਗਾਂ, ਬੋਲੀਆਂ, ਤੋਂ ਉਪਰ ਉਠੱ ਕੇ ਇੱਕ ਸਟੇਜ ਤੇ ਆ ਖੜਾ ਹੋਇਆ ਹੈ।
ਇਸ ਦੇ ਨਾਲ ਹੀ ਜੱਸੀ ਦੇ ਫ਼ੈਨਜ਼ ਉਨਾਂ ਦੀ ਇਸ ਪੋਸਟ `ਤੇ ਕਾਫ਼ੀ ਖੁਸ਼ ਹਨ। ਉਨ੍ਹਾਂ ਦੇ ਫ਼ੈਨਜ਼ ਨੇ ਕਿਹਾ ਕਿ ਭਗਤ ਸਿੰਘ ਬਾਰੇ ਇਸ ਤਰ੍ਹਾਂ ਦੀ ਗੱਲ ਕਰਕੇ ਤੁਸੀਂ ਦਿਲ ਖੁਸ਼ ਕਰ ਦਿਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਅੱਜ ਦੇ ਸਮੇਂ `ਚ ਦੇਸ਼ ਚਲਾਉਣ ਲਈ ਭਗਤ ਸਿੰਘ ਦੀ ਸੋਚ ਦੀ ਹੀ ਜ਼ਰੂਰਤ ਹੈ।