ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਕੇਸਾਂ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸੀ ਪਰ ਉੱਥੇ ਹੀ ਹੁਣ ਇਕ ਵਾਰ ਫਿਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਭਿਆਨਕ ਵਾਇਰਸ ਦਾ ਕਹਿਰ ਹੋਲੀ-ਹੋਲੀ ਕਰਕੇ ਥਮ੍ਹਣ ਦੀ ਬਜਾਏ ਇਕ ਵਾਰ ਫਿਰ ਵੱਧਣਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਭਾਰਤ ਨੇ ਕੁੱਲ 45,001 ਕੋਵਿਡ -19 ਦੇ ਤਾਜ਼ੇ ਕੇਸ ਦਰਜ ਕੀਤੇ। ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਕੋਵਿਡ -19 ਵਿਚ ਘਾਟਾ ਹੋ ਰਿਹਾ ਸੀ ਪਰ ਹੁਣ ਇਕ ਵਾਰ ਕੋਰੋਨਾ ਦਾ ਕਹਿਰ ਲੋਕਾਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਜਿੱਥੇ ਇਕ ਪਾਸੇ ਕੋਰੋਨਾ ਕੇਸਾਂ ਵਿਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕੋਰੋਨਾ ਕਾਰਨ ਹੋਈਆਂ ਮੌਤਾਂ ਵਿਚ ਵੀ ਇਕ ਵਾਰ ਫਿਰ ਤੋਂ ਭਾਰੀ ਉਛਾਲ ਆ ਗਿਆ। ਦਸਣਯੋਗ ਹੈ ਕਿ ਦੇਸ਼ ਨੇ ਮੌਤ ਦਰ ਵਿਚ ਮੰਗਲਵਾਰ ਨੂੰ 464 ਮੌਤਾਂ ਦਰਜ ਕੀਤੀਆਂ। ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟਾਂ ਅਨੁਸਾਰ ਕੋਰੋਨਾ ਕਾਰਨ 464 ਲੋਕ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਤੋਂ ਇਲਾਵਾ ਜੇਕਰ ਇਸ ਮਹਾਂਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਤੋਂ 40,659 ਲੋਕ ਠੀਕ ਹੋਕੇ ਆਪਣੇ ਘਰਾ ਨੂੰ ਵਾਪਸ ਪਰਤ ਚੁੱਕੇ ਹਨ।