ਮੁੰਬਈ : ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਇਕ ਵਾਰ ਫਿਰ ਸੁਰਖੀਆਂ 'ਚ ਹਨ। ਮਿਲੀ ਜਾਣਕਾਰੀ ਮੁਤਾਬਕ ਅਕਸ਼ੇ ਕੁਮਾਰ ਇਕ ਵਾਰ ਫਿਰ ਹਿੰਦੀ ਫਿਲਮ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਤਨਖਾਹ ਲੈਣ ਵਾਲੇ ਅਦਾਕਾਰ ਬਣ ਗਏ ਹਨ। ਟੈਕਸ ਵਿਭਾਗ ਵੱਲੋਂ ਅਕਸ਼ੇ ਨੂੰ ਉਸ ਦੀ ਇਸ ਪ੍ਰਾਪਤੀ ਲਈ ਸਨਮਾਨ ਪੱਤਰ ਜਾਰੀ ਕੀਤਾ ਗਿਆ ਹੈ। ਅਕਸ਼ੇ ਕੁਮਾਰ ਫਿਲਹਾਲ ਸ਼ੂਟਿੰਗ ਲਈ ਬਾਹਰ ਹਨ, ਇਸ ਲਈ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਵੱਲੋਂ ਇਹ ਸਨਮਾਨ ਪੱਤਰ ਲਿਆ। ਅਕਸ਼ੇ ਨੂੰ ਦਿੱਤੇ ਸਨਮਾਨ ਪੱਤਰ ਦੀ ਇੱਕ ਫੋਟੋ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਅਕਸ਼ੇ ਕੁਮਾਰ ਪਿਛਲੇ ਲਗਾਤਾਰ ਪੰਜ ਸਾਲਾਂ ਤੋਂ ਭਾਰਤ ਦੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਵਿੱਚੋਂ ਇੱਕ ਹਨ। ਇਸ ਵਾਰ ਵੀ ਉਨ੍ਹਾਂ 29.5 ਕਰੋੜ ਦਾ ਟੈਕਸ ਭਰਿਆ ਹੈ।
ਅਕਸ਼ੇ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਕਈ ਫਿਲਮਾਂ 'ਚ ਰੁੱਝੇ ਹੋਏ ਹਨ। ਫਿਲਹਾਲ ਉਹ ਇੰਗਲੈਂਡ 'ਚ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਦੇ ਅਗਸਤ ਦੇ ਪਹਿਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਉਹ ਰਕਸ਼ਾ ਬੰਧਨ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਆਪਣੀ ਫਿਲਮ 'ਰਕਸ਼ਾ ਬੰਧਨ' ਦੇ ਪ੍ਰਮੋਸ਼ਨ 'ਚ ਜੁਟ ਜਾਣਗੇ। ਇਹ ਫਿਲਮ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜਿਸ 'ਚ ਅਕਸ਼ੇ ਤੋਂ ਇਲਾਵਾ ਭੂਮੀ ਪੇਡਨੇਕਰ ਵੀ ਅਹਿਮ ਭੂਮਿਕਾ 'ਚ ਹੈ।