ਟੋਕੀਓ : ਟੋਕੀਓ ਓਲੰਪਿਕ ਵਿਚ ਭਾਰਤ ਦੀ ਮਹਿਲਾ ਹਾਕੀ ਟੀਮ ਨੂੰ ਬ੍ਰਿਟੇਨ ਨੇ 4-3 ਨਾਲ ਹਰਾ ਦਿੱਤਾ ਹੈ। ਭਾਰਤ ਦੂਜੇ ਕੁਆਟਰ ਵਿੱਚ 0-2 ਨਾਲ ਪਿੱਛੇ ਸੀ। ਪਰ ਸ਼ਾਨਦਾਰ ਵਾਪਸੀ ਕਰਦਿਆਂ ਭਾਰਤ 3-2 ਨਾਲ ਵਾਪਸ ਆ ਗਿਆ।ਇਸ ਮਗਰੋਂ ਬ੍ਰਿਟੇਨ ਨੇ ਮੁੜ ਵਾਪਸੀ ਕੀਤੀ ਅਤੇ ਲੀਡ ਬਣਾ ਲਈ। ਭਾਰਤੀ ਟੀਮ ਨੇ ਕਮਾਲ ਦੀ ਗੇਮ ਖੇਡੀ। ਭਾਰਤ ਨੇ ਤਿੰਨ ਗੋਲ ਕੀਤੇ। ਭਾਰਤ ਪਹਿਲਾਂ ਦੋ ਗੋਲ ਨਾਲ ਪਿੱਛੇ ਸੀ? ਪਰ ਬਾਅਦ 'ਚ ਭਾਰਤ 3-2 ਨਾਲ ਅੱਗੇ ਰਿਹਾ। ਦੂਜੇ ਹਾਫ ਵਿੱਚ ਭਾਰਤ ਦੀ ਸ਼ਾਨਦਾਰ ਵਾਪਸੀ ਹੋਈ ਹੈ। ਵੰਦਨਾ ਕਟਾਰੀਆ ਨੇ ਨੌਕ ਆਊਟ ਗੇੜ ਵਿੱਚ ਭਾਰਤ ਲਈ ਪਹਿਲਾ ਫੀਲਡ ਗੋਲ ਕੀਤਾ।