Vicky-Katrina Death Threat: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੂੰ ਹਾਲ ਹੀ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਤੁਰੰਤ ਸਾਂਤਾਕਰੂਜ਼ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਅਭਿਨੇਤਾ ਦੀ ਸ਼ਿਕਾਇਤ ਦੇ ਕੁਝ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਮਨਵਿੰਦਰ ਸਿੰਘ ਨਾਮ ਦੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਨਵਿੰਦਰ ਲਖਨਊ ਦਾ ਰਹਿਣ ਵਾਲਾ ਹੈ ਅਤੇ ਕੈਟਰੀਨਾ ਦਾ ਬਹੁਤ ਵੱਡਾ ਫੈਨ ਹੈ। ਉਕਤ ਆਦਿਤਿਆ ਰਾਜਪੂਰ ਉਰਫ਼ ਮਨਵਿੰਦਰ ਨਾਂ ਦਾ ਇਹ ਵਿਅਕਤੀ ਕੈਟਰੀਨਾ ਨੂੰ ਆਪਣੀ ਪਤਨੀ ਦਸਦਾ ਹੈ। ਇਹੀ ਨਹੀਂ ਉਹ ਖੁਦ ਨੂੰ ਬਾਲੀਵੁੱਡ ਕਿੰਗ ਵੀ ਕਹਿੰਦਾ ਹੈ।
ਮਨਵਿੰਦਰ ਦਾ ਇੰਸਟਾ ਅਕਾਊਂਟ ਦੇਖੋ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉਹ ਕੈਟਰੀਨਾ ਦੇ ਪਿਆਰ 'ਚ ਕਿੰਨਾ ਪਾਗਲ ਹੈ। ਮਨਵਿੰਦਰ ਦਾ ਇੰਸਟਾ ਅਕਾਊਂਟ ਰਾਜਾ ਆਦਿਤਿਆ ਰਾਜਪੂਤ🇮🇳VVIP ਦੇ ਨਾਮ ਨਾਲ ਹੈ। ਦੋਸ਼ੀ ਦੇ ਇਸ ਨਾਂ ਦੇ ਦੋ ਖਾਤੇ ਹਨ ਅਤੇ ਆਪਣੇ ਬਾਇਓ ਵਿਚ ਉਸ ਨੇ ਕੈਟਰੀਨਾ ਨੂੰ ਆਪਣੀ ਪਤਨੀ ਅਤੇ ਪ੍ਰੇਮਿਕਾ ਦੱਸਿਆ ਹੈ। ਉਹ ਆਪਣੇ ਆਪ ਨੂੰ ਕੈਟਰੀਨਾ ਦੇ ਬਿਊਟੀ ਬ੍ਰਾਂਡ ਕੇਬੀਕੈਟਰੀਨਾ ਦਾ ਮਾਲਕ ਵੀ ਦੱਸਦਾ ਹੈ।