ਟੋਕੀਓ : ਟੋਕੀਓ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਲਵਾਨ ਰਵੀ ਦਹੀਆਂ ਅੱਜ ਫ਼ਾਈਨਲ ਮੁਕਾਬਲੇ ’ਚ ਰੂਸੀ ਖਿਡਾਰੀ ਤੋਂ ਹਾਰ ਗਏ ਇਸ ਹਾਰ ਨਾਲ ਉਨ੍ਹਾਂ ਓਲੰਪਿਕ ’ਚ ਚਾਂਦੀ ਦਾ ਤਮਗ਼ਾ ਮਿਲਿਆ ਹੈ। ਉਨ੍ਹਾਂ 57 ਕਿੱਲੋਗ੍ਰਾਮ ਭਾਰ ਵਰਗ ’ਚ ਰੂਸੀ ਭਲਵਾਨ ਜਾਵੁਰ ੲੁਗੁਏਵ ਦਾ ਡੱਟ ਕੇ ਮੁਕਾਬਲਾ ਕੀਤਾ। ਦਰਅਸਲ ਭਾਰਤੀ ਭਲਵਾਨ ਰਵੀ ਦਹੀਆ ਨੂੰ ਜਾਵੁਰ ੲੁਗੁਏਵ ਨੇ 4-7 ਨਾਲ ਹਰਾਇਆ। ਹੁਦ ਰਵੀ ਦਹੀਆ ਨੂੰ ਚਾਂਦੀ ਦੇ ਤਮਗ਼ੇ ਨਾਲ ਸੰਤੋਸ਼ ਕਰਨਾ ਪਿਆ ਅਤੇ ਉਹ ਚਾਂਦੀ ਤਮਗ਼ਾ ਪ੍ਰਾਪਤ ਕਰਨ ਵਾਲੇ ਭਾਰਤ ਦੇ ਦੂਜੇ ਪਹਿਲਵਾਨ ਬਣ ਗਏ ਹਨ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਜੋ ਕਿ ਹਾਲ ਦੀ ਘੜੀ ਜੇਲ ਵਿਚ ਹਨ, ਨੇ 2012 ’ਚ ਓਲੰਪਿਕ ’ਚ ਦੇ ਫ਼ਾਈਨਲ ’ਚ ਪਹੁੰਚ ਕੇ ਚਾਂਦੀ ਤਮਗ਼ਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਰਵੀ ਦਹੀਆ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨਾਹਰੀ ਪਿੰਡ ਤੋਂ ਹਨ ਉਹ ਆਪਣੀ ਸਖ਼ਤ ਮਿਹਨਤ ਦੇ ਸਦਕਾ ਅੱਜ ਇਸ ਮੁਕਾਮ ’ਤੇ ਪਹੁੰਚੇ ਹਨ।