Wednesday, April 02, 2025

National

Presidential Election 2022 : ਰਾਸ਼ਟਰਪਤੀ ਚੋਣ 'ਚ 99 ਫੀਸਦੀ ਤੋਂ ਵੱਧ ਪਈਆਂ ਵੋਟਾਂ, ਦ੍ਰੋਪਦੀ ਮੁਰਮੂ ਦੇ ਹੱਕ 'ਚ ਹੋਈ ਕਰਾਸ ਵੋਟਿੰਗ ਨਾਲ ਵਿਰੋਧੀਆਂ ਨੂੰ ਲੱਗਾ ਝਟਕਾ

Presidential Election 2022

July 19, 2022 06:32 AM
Presidential Election 2022 : ਦੇਸ਼ ਦੇ ਅਗਲੇ ਰਾਸ਼ਟਰਪਤੀ ਦਾ ਨਾਮ ਬੈਲਟ ਬਾਕਸ ਵਿੱਚ ਬੰਦ ਹੋ ਗਿਆ ਹੈ। ਸੋਮਵਾਰ ਨੂੰ ਹੋਈਆਂ ਚੋਣਾਂ 'ਚ ਸੰਸਦ ਅਤੇ ਵਿਧਾਨ ਸਭਾਵਾਂ 'ਚ ਭਾਰੀ ਵੋਟਿੰਗ ਹੋਈ। ਅਧਿਕਾਰੀਆਂ ਮੁਤਾਬਕ 99 ਫੀਸਦੀ ਤੋਂ ਵੱਧ ਵੋਟਾਂ ਪਈਆਂ ਹਨ। ਚੋਣ ਵਿੱਚ ਮੁੱਖ ਮੁਕਾਬਲਾ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਵਿਚਕਾਰ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਮੁਰਮੂ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ। ਚੋਣਾਂ ਨੂੰ ਲੈ ਕੇ ਸੰਸਦ ਭਵਨ ਵਿੱਚ ਸਵੇਰ ਤੋਂ ਹੀ ਸੰਸਦ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਸੀ। ਸਵੇਰੇ 10 ਵਜੇ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਐਨਡੀਏ ਦੇ ਸੰਸਦ ਮੈਂਬਰ ਵੋਟ ਪਾਉਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂਆਤੀ ਸਮੇਂ ਵਿੱਚ ਹੀ ਆਪਣੀ ਵੋਟ ਪਾਈ। ਇਸ ਮਗਰੋਂ ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਐਨਡੀਏ ਦੇ ਸਾਰੇ ਸੰਸਦ ਮੈਂਬਰਾਂ ਨੇ ਵਾਰੀ-ਵਾਰੀ ਵੋਟ ਪਾਈ। ਬਾਅਦ ਵਿੱਚ ਵਿਰੋਧੀ ਧਿਰ ਦੀ ਤਰਫੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੇ ਵੋਟ ਪਾਈ।

ਵੋਟਿੰਗ ਮਗਰੋਂ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ 99 ਫੀਸਦੀ ਤੋਂ ਵੱਧ ਵੋਟਿੰਗ ਹੋਈ। ਸੰਸਦ ਭਵਨ ਵਿੱਚ ਵੀ ਕੁੱਲ 736 ਵੋਟਰਾਂ ਵਿੱਚੋਂ 730 ਵੋਟਰਾਂ ਨੇ ਆਪਣੀ ਵੋਟ ਪਾਈ। ਵੱਖ-ਵੱਖ ਰਾਜਾਂ ਦੇ ਨੌਂ ਵਿਧਾਇਕਾਂ ਨੇ ਵੀ ਸੰਸਦ ਭਵਨ ਵਿੱਚ ਵੋਟ ਪਾਉਣ ਦੀ ਇਜਾਜ਼ਤ ਲਈ ਸੀ। ਜਦੋਂਕਿ ਕੋਲਕਾਤਾ ਵਿਧਾਨ ਸਭਾ 'ਚ ਤ੍ਰਿਣਮੂਲ ਕਾਂਗਰਸ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ। ਜਾਣਕਾਰੀ ਮੁਤਾਬਕ ਕੁੱਲ 8 ਸੰਸਦ ਮੈਂਬਰਾਂ ਨੇ ਸੰਸਦ ਭਵਨ 'ਚ ਵੋਟ ਨਹੀਂ ਪਾਈ। ਵੋਟ ਨਾ ਪਾਉਣ ਵਾਲੇ ਸੰਸਦ ਮੈਂਬਰਾਂ ਵਿੱਚ ਭਾਜਪਾ ਦੇ ਸੰਨੀ ਦਿਓਲ ਵੀ ਸ਼ਾਮਲ ਸਨ।
 

Have something to say? Post your comment