ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀ ਬਰਸਾਤ ਕਾਰਨ ਪੰਜਾਬ ਵਿੱਚ ਵੀ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤਕ ਆਉਣ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦਾ ਖ਼ਤਰਾ ਵੀ ਵਧ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਜਿਥੇ ਇਕ ਫੁੱਟ ਪਾਣੀ ਹੋਰ ਵਧਣ ਤੇ ਫਲੱਡ ਗੇਟ ਖੋਲ੍ਹਣੇ ਪੈ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਵਧੇਰੇ ਬਰਸਾਤ ਹੋਣ ਕਾਰਨ ਸੁਖਨਾ ਝੀਲ ਵਿੱਚ ਪਾਣੀ ਦੇ ਪੱਧਰ ਦੇ ਵਧਣ ਕਾਰਨ ਚਿੰਤਾ ਵੀ ਵਧ ਗਈ ਹੈ। ਜਿਸ ਕਾਰਨ ਪੰਜਾਬ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਲਈ ਹੀ ਯੂ ਟੀ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਝੀਲ ਦੇ ਪਾਣੀ ਦੇ ਪੱਧਰ ਕਾਰਨ ਝੀਲ ਦੇ ਵਿਭਾਗ ਵੱਲੋਂ ਪਹਿਲਾਂ ਤੋਂ ਹੀ ਕਰਮਚਾਰੀਆਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਜੋ ਹਰ ਘੰਟੇ ਬਾਅਦ ਪਾਣੀ ਦੇ ਪੱਧਰ ਦੀ ਜਾਣਕਾਰੀ ਲੈ ਰਹੇ ਹਨ। ਅਗਰ ਕੈਚਮੈਂਟ ਏਰੀਆ ਵਿਚ ਚੰਗਾ ਮੀਂਹ ਪੈ ਜਾਂਦਾ ਹੈ ਤਾਂ ਝੀਲ ਦੇ ਫਲੱਡ ਗੇਟ ਕਦੇ, ਕਿਸੇ ਵੀ ਸਮੇਂ ਖੋਲ੍ਹਣੇ ਨੇ ਪੈ ਸਕਦੇ ਹਨ। ਜੇਕਰ ਇਕ ਫੁੱਟ ਤੱਕ ਪਾਣੀ ਦਾ ਪੱਧਰ ਹੋਰ ਵਧ ਜਾਂਦਾ ਹੈ ਤਾਂ ਇਹ ਨੌਬਤ ਆ ਸਕਦੀ ਹੈ। ਜਿਸ ਬਾਰੇ ਪੰਜਾਬ ਨੂੰ ਕਈ ਵਾਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਵਿਚ ਬੁੱਧਵਾਰ ਨੂੰ ਮੀਂਹ ਪੈਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਸੀ ਤੇ ਹੁਣ ਪਾਣੀ ਦਾ ਪੱਧਰ 1161.60 ਫੁੱਟ ਤੇ ਪਹੁੰਚ ਗਿਆ ਹੈ।