ਐਸਏਐਸ : ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂ-ਬੋਲੀ ਲਈ ਸਾਹਿਤਕ ਸਰਗਰਮੀਆਂ ਦੇ ਨਾਲ-ਨਾਲ ਪੰਜਾਬੀ ਸ਼ਾਰਟਹੈਂਡ ਦੀਆਂ ਜਮਾਤਾਂ ਵੀ ਜ਼ਿਲ੍ਹਾ ਸਦਰ ਮੁਕਾਮਾਂ 'ਤੇ ਚਲਾਈਆਂ ਜਾਂਦੀਆਂ ਹਨ। ਸੈਸ਼ਨ 2022-2023 ਲਈ ਪੰਜਾਬੀ ਸ਼ਾਰਟਹੈਂਡ (ਮੁੱਢਲੀ ਸਿਖਲਾਈ ਅਤੇ ਤੇਜ਼ ਗਤੀ)ਨਵਾਂ ਦਾਖਲਾ ਹੋਣ ਜਾ ਰਿਹਾ ਹੈ। ਪੰਜਾਬੀ ਸ਼ਾਰਟਹੈਂਡ ਸਿੱਖਣ ਦੇ ਚਾਹਵਾਨ ਉਮੀਦਵਾਰ ਇਨ੍ਹਾਂ ਜਮਾਤਾਂ ਵਿਚ ਦਾਖਲਾ ਲੈ ਸਕਦੇ ਹਨ।
ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਦੱਸਿਆ ਗਿਆ ਕਿ ਸੈਸ਼ਨ 2022-2023 ਲਈ ਪੰਜਾਬੀ ਸ਼ਾਰਟਹੈਂਡ ਲਈ ਫਾਰਮ 13 ਜੁਲਾਈ ਤੋਂ 18 ਜੁਲਾਈ ਤੱਕ ਭਰੇ ਜਾ ਰਹੇ ਹਨ । ਉਨ੍ਹਾਂ ਦੱਸਿਆ ਪੰਜਾਬੀ ਸ਼ਾਰਟਹੈਂਡ ਜਮਾਤ ਲਈ ਵਿੱਦਿਅਕ ਯੋਗਤਾ ਗਰੈਜੂਏਸ਼ਨ ਰੱਖੀ ਗਈ ਹੈ।
ਉਹਨਾਂ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬੀ ਸ਼ਾਰਟਹੈਂਡ ਤੇਜ਼ ਗਤੀ ਸੈਸ਼ਨ 2022-2023 ਲਈ 80 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ 23 ਜੁਲਾਈ ਨੂੰ ਟੈਸਟ ਲਿਆ ਜਾਵੇਗਾ। ਪੰਜਾਬੀ ਸ਼ਾਰਟਹੈਂਡ ਲਈ ਟੈਸਟ ਵਿਚੋਂ ਪਾਸ ਅਤੇ ਯੋਗ ਉਮੀਦਵਾਰਾਂ ਦੀ ਇੰਟਰਵਿਊ 25 ਜੁਲਾਈ ਨੂੰ ਸਵੇਰੇ 10:00 ਵਜੇ ਹੋਵੇਗੀ। ਇਸ ਦਿਨ ਸਹੀ ਸਮੇਂ 'ਤੇ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਇੰਟਰਵਿਊ ਲਈ ਹਾਜ਼ਰ ਹੋਣਗੇ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਫ਼ਤਰੀ ਸਮੇਂ (ਸੋਮਵਾਰ ਤੋਂ ਸ਼ੁੱਕਰਵਾਰ) ਦੌਰਾਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰਬਰ 518(ਏ), ਮੰਜ਼ਿਲ ਚੌਥੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਨਿੱਜੀ ਤੌਰ 'ਤੇ ਜਾਂ ਮੋਬਾਇਲ ਨੰਬਰ 84278-20513 'ਤੇ ਸੰਪਰਕ ਕਰ ਸਕਦੇ ਹਨ ।