Wednesday, April 02, 2025

National

ਕਨ੍ਹਈਆ ਲਾਲ ਕਤਲ ਕੇਸ : ਯੂਪੀ ਦੇ ਕਾਨਪੁਰ ਤੋਂ ਲਿਆਂਦੇ ਸੀ ਹਥਿਆਰ, ਸਲੀਪਰ ਸੈੱਲ ਵਾਂਗ ਕੰਮ ਕਰਦੇ ਸੀ 40 ਲੋਕ

Kanhaiya Lal murder case

July 03, 2022 08:47 PM

ਨਵੀਂ ਦਿੱਲੀ : ਰਾਜਸਥਾਨ ਦੇ ਉਦੈਪੁਰ ਵਿੱਚ ਹੋਏ ਕਨ੍ਹਈਆ ਲਾਲ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਨ੍ਹਈਆ ਲਾਲ ਦੇ ਕਤਲ ਵਿੱਚ ਵਰਤੇ ਗਏ ਹਥਿਆਰ  ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਆਏ ਸਨ। ਇਨ੍ਹਾਂ ਹਥਿਆਰਾਂ ਨੂੰ ਉਦੈਪੁਰ ਵਿੱਚ ਐਸਕੇ ਇੰਜਨੀਅਰਿੰਗ ਨਾਂ ਦੀ ਫੈਕਟਰੀ ਵਿੱਚ ਤਿੱਖਾ ਕੀਤਾ ਗਿਆ ਸੀ। ਇਨ੍ਹਾਂ ਹਥਿਆਰਾਂ ਦੀ ਤਸਵੀਰ ਇੱਕ ਵਟਸਐਪ ਗਰੁੱਪ ਵਿੱਚ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਪਾਕਿਸਤਾਨ ਦੇ ਕੁਝ ਨੰਬਰ ਜੁੜੇ ਹੋਏ ਸਨ। ਇਸ ਖੁਲਾਸੇ ਤੋਂ ਬਾਅਦ ਕਾਤਲਾਂ ਦੇ ਪਾਕਿਸਤਾਨ ਕਨੈਕਸ਼ਨ ਵਾਲੀ ਗੱਲ ਪੁਖਤਾ ਹੋ ਜਾਂਦੀ ਹੈ।ਮਿਲੀ ਜਾਣਕਾਰੀ ਮੁਤਾਬਕ ਕਾਨਪੁਰ ਵਿੱਚ ਹੀ ਦਾਵਤ-ਏ-ਇਸਲਾਮੀਆ ਨਾਮਕ ਪਾਕਿਸਤਾਨੀ ਕੱਟੜਪੰਥੀ ਸੰਗਠਨ ਦਾ ਹੈੱਡਕੁਆਰਟਰ ਹੈ। ਹੁਣ ਤੱਕ ਦੀ ਜਾਂਚ ਵਿੱਚ ਗੋਸ ਮੁਹੰਮਦ ਨੂੰ ਕਨ੍ਹਈਆ ਲਾਲ ਦੀ ਹੱਤਿਆ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਮੰਨਿਆ ਗਿਆ ਹੈ, ਜਿਸ ਨੂੰ ਰਿਆਜ਼ ਤੇ ਹੋਰਾਂ ਦੀ ਮਦਦ ਨਾਲ ਅੰਜਾਮ ਦਿੱਤਾ ਗਿਆ ਸੀ। ਕਰੀਬ 40 ਲੋਕਾਂ ਦੇ ਵੇਰਵੇ ਜਾਂਚ ਏਜੰਸੀਆਂ ਕੋਲ ਮੌਜੂਦ ਹਨ, ਇਹ ਸਾਰੇ ਗੋਸ ਮੁਹੰਮਦ ਤੇ ਰਿਆਜ਼ ਦੇ ਇਸ਼ਾਰੇ 'ਤੇ ਸਲੀਪਰ ਸੈੱਲਾਂ ਵਾਂਗ ਕੰਮ ਕਰ ਰਹੇ ਸਨ। ਇਹ ਸਾਰੇ 40 ਲੋਕ ਉਦੈਪੁਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਵਾਸੀ ਹਨ। ਮੁਲਜ਼ਮਾਂ ਨੂੰ ਫੜਨ ਲਈ ਜਾਂਚ ਏਜੰਸੀਆਂ ਉਨ੍ਹਾਂ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀਆਂ ਹਨ। ਜ਼ਿਆਦਾਤਰ ਦੋਸ਼ੀ ਉਦੈਪੁਰ ਨੇੜੇ ਸਿਲਾਵਤਵਾੜੀ, ਖਾਨਜੀਪੀਰ ਅਤੇ ਸਵੀਨਾ ਦੇ ਰਹਿਣ ਵਾਲੇ ਹਨ

Have something to say? Post your comment