ਟੋਕਿਓ : ਬੁੱਧਵਾਰ ਦਾ ਦਿਨ ਮੈਡਲਾਂ ਦੇ ਲਿਹਾਜ ਨਾਲ ਭਾਰਤ ਲਈ ਬੇਹਦ ਖਾਸ ਰਿਹਾ ਹੈ। ਹੁਣ ਟੋਕਿਓ ਓਲੰਪਿਕ ਵਿਚ ਭਾਰਤੀ ਭਲਵਾਨ ਰਵੀ ਕੁਮਾਰ ਦਹਿਆ ਕੁਸ਼ਤੀ ਮੁਕਾਬਲੇ ਦੇ ਫ਼ਾਈਨਲ ਵਿਚ ਪਹੁੰਚ ਗਏ ਹਨ। ਸੈਮੀਫਾਈਨਲ ਮੁਕਾਬਲੇ ਵਿੱਚ ਰਵੀ ਕੁਮਾਰ ਨੇ ਕਜ਼ਾਕਿਸਤਾਨ ਦੇ ਪਹਿਲਵਾਨ ਨੂਰੀਸਲਾਮ ਸਨਾਯੇਵ ਨੂੰ ਮਾਤ ਦਿੱਤੀ ਹੈ। ਰਵੀ ਕੁਮਾਰ ਹੁਣ ਸੋਨ ਤਮਗੇ ਲਈ ਖੇਡਣਗੇ। ਇਸ ਤਰ੍ਹਾਂ ਭਾਰਤ ਦਾ ਇਕ ਹੋਰ ਮੈਡਲ ਪੱਕਾ ਹੋ ਗਿਆ ਹੈ। ਫਾਈਨਲ ਵੀਰਵਾਰ ਨੂੰ ਹੋਵੇਗਾ, ਜਿੱਥੇ ਰਵੀ ਸੋਨੇ ਜਾਂ ਚਾਂਦੀ ਦੇ ਲਈ ਆਪਣਾ ਦਮ ਵਿਖਾਉਣਗੇ। ਸੈਮੀਫ਼ਾਈਨਲ ਮੁਕਾਬਲਾ ਵੀ ਬੇਹਦ ਰੋਮਾਂਚਕ ਰਿਹਾ। ਰਵੀ ਸੈਮੀਫਾਈਨਲ ਮੁਕਾਬਲੇ ਵਿੱਚ ਇੱਕ ਵਾਰ ਤਾਂ ਆਪਣੇ ਵਿਰੋਧੀ ਤੋਂ 8 ਅੰਕਾਂ ਨਾਲ ਪਿੱਛੇ ਸੀ। ਇਸ ਤਰ੍ਹਾਂ ਦੇ ਰਿਹਾ ਸੀ ਕਿ ਉਹ ਹਾਰ ਜਾਣਗੇ, ਪਰ 1 ਮਿੰਟ ਬਾਕੀ ਰਹਿੰਦੇ ਹੀ ਰਵੀ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਕਜ਼ਾਖ ਪਹਿਲਵਾਨ ਨੂੰ ਮੈਚ ਤੋਂ ਬਾਹਰ ਕਰ ਦਿੱਤਾ।