Thursday, April 03, 2025

National

ਊਧਵ ਠਾਕਰੇ ਨੇ ਮਹਾਰਾਸ਼ਟਰ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

June 29, 2022 10:47 PM

ਮੁੰਬਈ : ਸੁਪਰੀਮ ਕੋਰਟ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਵਿਚ ਭਰੋਸੇ ਦੇ ਮਤੇ ਦੀ ਭਲਕੇ 30 ਜੂਨ ਨੂੰ ਆਗਿਆ ਦੇਣ ਤੋਂ ਬਾਅਦ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੇ ਅੱਜ ਰਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ।
ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਕਿਹਾ "ਮੈਂ ਅਚਾਨਕ ਆਇਆ ਸੀ ਅਤੇ ਮੈਂ ਉਸੇ ਤਰ੍ਹਾਂ ਬਾਹਰ ਜਾ ਰਿਹਾ ਹਾਂ। ਮੈਂ ਹਮੇਸ਼ਾ ਲਈ ਦੂਰ ਨਹੀਂ ਜਾ ਰਿਹਾ, ਮੈਂ ਇੱਥੇ ਰਹਾਂਗਾ, ਅਤੇ ਇੱਕ ਵਾਰ ਫਿਰ ਸ਼ਿਵ ਸੈਨਾ ਭਵਨ ਵਿੱਚ ਬੈਠਾਂਗਾ। ਮੈਂ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰਾਂਗਾ।
ਮੈਂ ਮੁੱਖ ਮੰਤਰੀ ਅਤੇ ਐਮਐਲਸੀ ਵਜੋਂ ਅਸਤੀਫਾ ਦੇ ਰਿਹਾ ਹਾਂ"

Have something to say? Post your comment