ਨਵੀਂ ਦਿੱਲੀ : ਇਸ ਸਾਲ ਦੀ ਅਮਰਨਾਥ ਯਾਤਰਾ ਦੌਰਾਨ ਪਾਕਿਸਤਾਨ ਕੋਈ ਵੱਡੀ ਗੜਬੜ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਲਈ ਸੁਰੱਖਿਆ ਬਲਾਂ ਨੇ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਇਸ ਵਾਰ ਦੀ ਅਮਰਨਾਥ ਯਾਤਰਾ 'ਚ ਸੁਰੱਖਿਆ ਬਲਾਂ ਲਈ ਸਟਿੱਕੀ ਬੰਬ ਜਾਂ ਮੈਗਨੈਟਿਕ ਬੰਬ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜੰਮੂ-ਕਸ਼ਮੀਰ 'ਚ ਇਸ ਨਾਲ ਨਜਿੱਠਣ ਦੀ ਰਣਨੀਤੀ 'ਤੇ ਕੰਮ ਕੀਤਾ ਜਾ ਰਿਹਾ ਹੈ।
ਕਰੀਬ ਦੋ ਸਾਲਾਂ ਬਾਅਦ ਇਸ ਸਾਲ ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਜੰਮੂ ਤੋਂ 29 ਜੁਲਾਈ ਅਤੇ ਕਸ਼ਮੀਰ ਤੋਂ 30 ਜੁਲਾਈ ਨੂੰ ਰਵਾਨਾ ਹੋਵੇਗਾ। ਪਾਕਿਸਤਾਨ ਇਸ ਵਾਰ ਦੀ ਅਮਰਨਾਥ ਯਾਤਰਾ ਨੂੰ ਵਿਗਾੜਨ ਦੀ ਹਰ ਕੋਸ਼ਿਸ਼ ਕਰ ਰਿਹਾ ਹੈ। ਜੰਮੂ-ਕਸ਼ਮੀਰ ਪੁਲਿਸ ਦੀ ਮੰਨੀਏ ਤਾਂ ਪਾਕਿਸਤਾਨ ਇਸ ਸਾਲ ਦੀ ਅਮਰਨਾਥ ਯਾਤਰਾ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਕੋਸ਼ਿਸ਼ ਕਰ ਸਕਦਾ ਹੈ।
ਇਸ ਸਾਲ ਦੀ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨ ਡਰੋਨ ਰਾਹੀਂ ਸਰਹੱਦ ਪਾਰ ਤੋਂ ਸਿਰਫ਼ ਹਥਿਆਰ ਹੀ ਨਹੀਂ ਸਗੋਂ ਮਾਰੂ ਸਟਿੱਕੀ ਬੰਬ ਜਾਂ ਮੈਗਨੈਟਿਕ ਬੰਬ ਵੀ ਭੇਜ ਰਿਹਾ ਹੈ। ਜੰਮੂ ਪੁਲਿਸ ਅਤੇ ਸੁਰੱਖਿਆ ਏਜੰਸੀ ਨੇ ਪਿਛਲੇ ਕੁਝ ਸਮੇਂ ਤੋਂ ਡਰੋਨ ਦੁਆਰਾ ਭੇਜੇ ਗਏ ਅਜਿਹੇ ਕਈ ਸਟਿੱਕੀ ਬੰਬਾਂ ਅਤੇ ਮੈਗਨੈਟਿਕ ਬੰਬਾਂ ਦੀ ਖੇਪ ਫੜੀ ਹੈ।