ਟੋਕੀਓ : ਓਲੰਪਿਕ ਵਿਚ ਨੀਰਜ ਨੇ ਗਰੁੱਪ ਏ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 86.65 ਮੀਟਰ ਦੇ ਜੈਵਲਿਨ ਥ੍ਰੋ ਨਾਲ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਦਰਅਸਲ, ਇਸ ਮੁਕਾਬਲੇ ਵਿੱਚ ਨੀਰਜ ਇਸ ਥ੍ਰੋ ਨਾਲ ਗਰੁੱਪ ਏ ਵਿੱਚ ਟਾਪ ‘ਤੇ ਵੀ ਰਹੇ। ਉੱਥੇ ਹੀ ਦੁਨੀਆ ਦੇ ਨੰਬਰ ਇੱਕ ਖਿਡਾਰੀ ਜੋਹਾਨੇਸ ਵੇਟਰ ਆਪਣੀ ਤੀਜੀ ਕੋਸ਼ਿਸ਼ ਵਿੱਚ 85.64 ਦੀ ਦੂਰੀ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਮੈਚ ਵਿੱਚ ਫਾਈਨਲ ਵਿੱਚ ਐਂਟਰੀ ਲਈ ਸੈਲਫ ਕੁਆਲੀਫਿਕੇਸ਼ਨ ਮਾਰਕ 83.50 ਮੀਟਰ ਰੱਖਿਆ ਗਿਆ । ਟੋਕੀਓ ਓਲੰਪਿਕਸ ਵਿੱਚ ਦੇਸ਼ ਨੀਰਜ ਚੋਪੜਾ ਤੋਂ ਤਮਗਾ ਜਿੱਤਣ ਦੀ ਉਮੀਦ ਕਰ ਰਿਹਾ ਹੈ ਅਤੇ ਅੱਜ ਉਨ੍ਹਾਂ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਆਪਣੇ ਪ੍ਰਦਰਸ਼ਨ ਨਾਲ ਇਨ੍ਹਾਂ ਉਮੀਦਾਂ ਨੂੰ ਵਧਾ ਦਿੱਤਾ ਹੈ । ਆਪਣੇ ਪਹਿਲੇ ਹੀ ਥ੍ਰੋ ਵਿੱਚ ਫਾਈਨਲ ਲਈ ਕੁਆਲੀਫਾਈ ਕਰਕੇ ਨੀਰਜ ਨੇ ਦਿਖਾਇਆ ਹੈ ਕਿ ਉਹ ਇਸ ਓਲੰਪਿਕ ਵਿੱਚ ਸ਼ਾਨਦਾਰ ਫਾਰਮ ਵਿੱਚ ਹੈ। ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਗਰੁੱਪ ਏ ਤੋਂ ਰੀਓ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹੇ ਅਤੇ ਟੋਕੀਓ ਖੇਡਾਂ ਵਿੱਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਜਰਮਨੀ ਦੇ ਯੋਹਾਨੇਸ ਵੇਟੇਰ (85.65 ਮੀਟਰ) ਤੇ ਫਿਨਲੈਂਡ ਦੇ ਲੇਸੀ ਐਟਲੇਟਾਲੋ (84.50 ਮੀਟਰ) ਵੀ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ । ਦੁਨੀਆ ਦੇ ਨੰਬਰ ਇੱਕ ਖਿਡਾਰੀ ਵੇਟੇਰ ਨੇ ਆਪਣੀ ਤੀਜੀ ਤੇ ਲੇਸੀ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਫ਼ਾਈਨਲ ਲਈ ਜਗ੍ਹਾ ਬਣਾਈ ।