ਮੋਹਾਲੀ : ਸਿੱਧੂ ਮੂਸੇਵਾਲਾ ਦਾ ਗੀਤ ਵੀਰਵਾਰ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ 18 ਘੰਟਿਆਂ 'ਚ ਹੀ 14 ਮਿਲੀਅਨ ਭਾਵ ਡੇਢ ਕਰੋੜ ਦੇ ਕਰੀਬ ਲੋਕਾਂ ਨੇ ਦੇਖਿਆ ਹੈ। ਇਸ ਨਾਲ ਹੀ ਇਹ ਗੀਤ ਯੂਟਿਊਬ `ਤੇ ਨੰਬਰ ਇੱਕ ਤੇ ਟਰੈਂਡ ਕਰ ਰਿਹਾ ਹੈ।
ਇਸ ਗੀਤ ਨੇ ਰਿਲੀਜ਼ ਹੁੰਦੇ ਸਾਰ ਕਈ ਰਿਕਾਰਡ ਬਣਾਏ ਹਨ। ਇਹ ਕੋਈ ਪਹਿਲਾ ਪੰਜਾਬੀ ਗੀਤ ਹੈ, ਜਿਸ ਨੂੰ ਰਿਲੀਜ਼ ਹੋਣ ਦੇ ਅੱਧੇ ਘੰਟੇ ਬਾਅਦ ਹੀ 1 ਮਿਲੀਅਨ ਭਾਵ 10 ਲੱਖ ਲੋਕਾਂ ਨੇ ਦੇਖਿਆ ਸੀ। ਇਸ ਨਾਲ ਹੀ ਇਹ ਕੁੱਝ ਹੀ ਘੰਟਿਆਂ `ਚ 1 ਕਰੋੜ ਦਾ ਅੰਕੜਾ ਪਾਰ ਕਰਨ ਵਾਲਾ ਵੀ ਪਹਿਲਾ ਪੰਜਾਬੀ ਗੀਤ ਹੈ।
ਦਰਅਸਲ ਸਿੱਧੂ ਦੇ ਇਸ ਗੀਤ ਦੇ ਰਿਲੀਜ਼ ਹੁੰਦਿਆਂ ਹੀ ਸੁਪਰਹਿੱਟ ਬਣਨ ਦੀ ਵਜ੍ਹਾ ਇਹ ਵੀ ਹੈ ਕਿ ਇੱਕ ਤਾਂ ਸਿੱਧੂ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਗੀਤ ਹੈ। ਦੂਜਾ ਕਾਰਨ ਇਹ ਕਿ ਇਸ ਗੀਤ ਦੀ ਸਿੱਧੂ ਦੇ ਫ਼ੈਨਜ਼ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸੀ। ਤੀਜਾ ਕਾਰਨ ਇਹ ਹੈ ਕਿ ਆਪਣੇ ਚਹੇਤੇ ਸੁਪਰਸਟਾਰ ਦੀ ਆਵਾਜ਼ ਸੁਣ ਕੇ ਫ਼ੈਨਜ਼ ਹੀ ਨਹੀਂ ਬਲਕਿ ਹੋਰ ਲੋਕ ਵੀ ਕਾਫ਼ੀ ਇਮੋਸ਼ਨਲ ਹੋ ਰਹੇ ਹਨ।