Wednesday, April 02, 2025

National

ਨੈਸ਼ਨਲ ਹੈਰਾਲਡ ਕੇਸ 'ਚ ਸੋਨੀਆ ਗਾਂਧੀ ਨੂੰ ਫਿਰ ਤੋਂ ਸੰਮਨ ਜਾਰੀ, ED ਵੱਲੋਂ ਜੁਲਾਈ ਤਕ ਜਾਂਚ 'ਚ ਸ਼ਾਮਲ ਹੋਣ ਦਾ ਆਦੇਸ਼

Sonia Gandhi

June 23, 2022 07:25 PM

ਸੋਨੀਆ ਗਾਂਧੀ ਨੂੰ ਈਡੀ ਦਾ ਨਵਾਂ ਸੰਮਨ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਨਵਾਂ ਸੰਮਨ ਮਿਲਿਆ ਹੈ। ਵੀਰਵਾਰ ਨੂੰ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਨੀਆ ਨੂੰ ਜੁਲਾਈ ਦੇ ਅੱਧ ਤੱਕ ਜਾਂਚ ਵਿੱਚ ਸ਼ਾਮਲ ਹੋਣ ਲਈ ਨਵਾਂ ਨੋਟਿਸ ਭੇਜਿਆ। ਸੋਨੀਆ ਨੇ ਬੁੱਧਵਾਰ ਨੂੰ ਹੀ ਈਡੀ ਨੂੰ ਪੱਤਰ ਲਿਖ ਕੇ ਬਿਮਾਰ ਹੋਣ ਕਾਰਨ ਜਾਂਚ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਜਿਸ ਨੂੰ ਜਾਂਚ ਏਜੰਸੀ ਨੇ ਸਵੀਕਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਪੀੜਤ ਸੋਨੀਆ ਗਾਂਧੀ ਦਾ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਨ੍ਹਾਂ ਨੂੰ ਸੋਮਵਾਰ ਨੂੰ ਹੀ ਛੁੱਟੀ ਮਿਲੀ ਸੀ। ਸੋਨੀਆ ਨੂੰ 12 ਜੂਨ ਨੂੰ ਨੱਕ 'ਚੋਂ ਖੂਨ ਆਉਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ 2 ਜੂਨ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

Have something to say? Post your comment