Wednesday, April 02, 2025

National

ਕੇਂਦਰ ਸਰਕਾਰ ਨੇ ਦਿੱਲੀ 'ਚ 53 ਮੰਦਰਾਂ ਨੂੰ ਤੋੜਣ ਲਈ ਲਿਖੀ ਚਿੱਠੀ, ਬੀਜੇਪੀ ਦਾ ਅਸਲੀ ਚਿਹਰਾ ਆਇਆ ਸਾਹਮਣੇ

Sanjay singh

June 23, 2022 03:42 PM

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਦਿੱਲੀ ਦੇ 53 ਮੰਦਰਾਂ ਨੂੰ ਢਾਹੁਣ ਦੀ ਯੋਜਨਾ ਬਣਾਈ ਹੈ। ਭਾਜਪਾ ਵਾਲੇ ਦੇਸ਼ ਭਰ 'ਚ ਧਰਮ ਦੇ ਨਾਂ 'ਤੇ ਡਰਾਮੇ ਕਰਦੇ ਹਨ ਅਤੇ ਕੇਂਦਰ ਸਰਕਾਰ ਨੇ ਦਿੱਲੀ 'ਚ 53 ਮੰਦਰਾਂ ਨੂੰ ਢਾਹੁਣ ਦੀ ਮਨਜ਼ੂਰੀ ਲਈ ਦਿੱਲੀ ਸਰਕਾਰ ਨੂੰ ਪੱਤਰ ਭੇਜਿਆ ਹੈ। ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਢਾਹੇ ਜਾਣ ਵਾਲੇ ਮੰਦਰਾਂ ਬਾਰੇ ਜਾਣਕਾਰੀ ਦਿੰਦਿਆਂ ਸੰਜੇ ਸਿੰਘ ਨੇ ਦੱਸਿਆ ਕਿ ਕਾਲੀ ਮੰਦਰ, ਹਨੂੰਮਾਨ ਮੰਦਰ, ਕ੍ਰਿਸ਼ਨਾ ਅਧਿਆਤਮਿਕ ਕੁਟੀਰ ਮੰਦਰ, ਸ਼੍ਰੀ ਰਾਮ ਪ੍ਰਾਚੀਨ ਮੰਦਰ, ਗੁਰੂਗਾਓਂ ਵਾਲੀ ਮਾਤਾ ਮੰਦਰ, ਕਸਤੂਰਬਾ ਨਗਰ ਵਿੱਚ ਹਨੂੰਮਾਨ ਮੰਦਰ ਅਤੇ ਤਿਆਗਰਾਜ ਵਿੱਚ ਇੱਕ ਮਕਬਰਾ ਹੈ। ਨਗਰ ਬਣਾਉਣਾ ਹੈ, ਤੋੜਨ ਦੀ ਯੋਜਨਾ ਹੈ।

Have something to say? Post your comment