ਵਾਸ਼ਿੰਗਟਨ : ਅਮਰੀਕਾ ਅਤੇ ਰੂਸ ਵਿਚਾਲੇ ਖਹਿਬਾਜ਼ੀ ਕਾਰਨ ਵਾਸ਼ਿੰਗਟਨ ਨੇ ਰੂਸ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡ ਕੇ ਚਲੇ ਜਾਣ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਸਾਰਿਆਂ ਡਿਪਲੋਮੈਟਾਂ ਨੂੰ 3 ਸਤੰਬਰ ਤੱਕ ਦੇਸ਼ ਛੱਡ ਕੇ ਜਾਣਾ ਹੋਵੇਗਾ। ਅਮਰੀਕਾ ਵਿਚ ਰੂਸ ਦੇ ਰਾਜਦੂਤ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੂਤਘਰ ਤੋ ਲਗਭਗ ਸਾਰੇ ਡਿਪਲੋਮੈਟਾਂ ਨੂੰ ਹੁਣ ਜਾਣਾ ਹੋਵੇਗਾ। ਇਨ੍ਹਾਂ ਡਿਪਲੋਮੈਟਾਂ ਦੀ ਜਗ੍ਹਾ ਦੂਜੇ ਡਿਪਲੋਮੈਟ ਵੀ ਰੂਸੀ ਦੂਤਘਰ ਵਿਚ ਤੈਨਾਤ ਨਹੀਂ ਹੋ ਸਕਣਗੇ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਤੋਂ ਇਨ੍ਹਾਂ ਵੀਜ਼ਾ ਨਹੀਂ ਮਿਲਿਆ ਹੈ। ਰੂਸੀ ਰਾਜਦੂਤ ਐਂਟੋਨੀ ਨੇ ਕਿਹਾ ਕਿ ਉਨ੍ਹਾਂ ਇੱਕ ਆਦੇਸ਼ ਮਿਲਿਆ ਹੈ ਜਿਸ ਵਿਚ 3 ਸਤੰਬਰ ਤੱਕ ਉਨ੍ਹਾਂ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਆਦੇਸ਼ ਦਿੱਤਾ ਗਿਆ। ਦਸੰਬਰ 2020 ਵਿਚ ਅਮਰੀਕਾ ਅਤੇ ਰੂਸ ਦੇ ਵਿਚਾਲੇ ਇਹ ਸਮਝੌਤਾ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ ਵਿਚ ਰੂਸੀ ਡਿਪਲੋਮੈਟ ਤਿੰਨ ਸਾਲਾਂ ਤੱਕ ਰਹਿ ਸਕਣਗੇ। ਰਾਜਦੂਤ ਐਂਟੋਲੀ ਨੇ ਇਹ ਵੀ ਕਿਹਾ ਕਿ ਫਿਲਹਾਲ ਜਿੰਨਾ ਉਹ ਜਾਣਦੇ ਹਨ ਕਿ ਇਹ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ’ਤੇ ਲਾਗੂ ਨਹੀਂ ਹੈ।