Wednesday, April 02, 2025

National

National Herald Case Updates: ਰਾਹੁਲ ਗਾਂਧੀ ਚਾਰ ਦਿਨਾਂ ਦੀ ਪੁੱਛਗਿੱਛ ਮਗਰੋਂ 5ਵੇਂ ਦਿਨ ਵੀ ED ਸਾਹਮਣੇ ਹੋਣਗੇ ਪੇਸ਼

Rahul Gandhi

June 21, 2022 12:39 PM

ਕਾਂਗਰਸੀ ਆਗੂ ਰਾਹੁਲ ਗਾਂਧੀ ਮੰਗਲਵਾਰ ਨੂੰ ਇੱਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (ED) ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਇੱਥੇ ਪੰਜਵੇਂ ਦਿਨ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਨੈਸ਼ਨਲ ਹੈਰਾਲਡ ਕੇਸ ਅਤੇ ਯੰਗ ਇੰਡੀਅਨ ਨਾਲ ਸਬੰਧਾਂ ਦੇ ਸਬੰਧ ਵਿੱਚ ਈਡੀ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਚਾਰ ਦਿਨਾਂ ਵਿੱਚ ਹੁਣ ਤੱਕ ਉਸ ਤੋਂ ਕਰੀਬ 38 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਸ਼ੁੱਕਰਵਾਰ 17 ਜੂਨ ਨੂੰ ਬੁਲਾਇਆ ਗਿਆ ਸੀ, ਪਰ ਸੋਨੀਆ ਗਾਂਧੀ ਦੀ ਸਿਹਤ ਦੀ ਹਾਲਤ ਨੂੰ ਦੇਖਦੇ ਹੋਏ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ। ਜਿਸ ਨੂੰ ਏਜੰਸੀ ਨੇ ਸਵੀਕਾਰ ਕਰ ਲਿਆ।

Have something to say? Post your comment