Friday, April 04, 2025

National

Farmer Protest : ਹੁਣ ਫਿਰ ਹੋਵੇਗੀ ਟਰੈਕਟਰ ਰੈਲੀ : ਰਕੇਸ਼ ਟਿਕੈਤ

July 27, 2021 06:49 PM

ਨਵੀਂ ਦਿੱਲੀ : ਹੁਣ ਟਰੈਕਟਰ ਰੈਲੀ ਕਰਨ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਸਦਾ ਐਲਾਨ ਰਾਕੇਸ਼ ਟਿਕੈਤ ਵੱਲੋਂ ਕੀਤਾ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਆਗੂਆਂ ਵੱਲੋਂ ਸਾਰੇ ਕਿਸਾਨਾਂ ਦੀ ਅਗਵਾਈ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਮੁੜ ਟ੍ਰੈਕਟਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਜੋ ਹੁਣ 15 ਅਗਸਤ ਦੇ ਮੌਕੇ 'ਤੇ ਕੀਤੀ ਜਾ ਰਹੀ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਆਖਿਆ ਹੈ ਕਿ, 15 ਅਗਸਤ ਨੂੰ ਟਰੈਕਟਰ ਰੈਲੀ ਕਰਨ ਦਾ ਸਹੀ ਫੈਸਲਾ ਲਿਆ ਹੈ।
ਇਥੇ ਦਸ ਦਈਏ ਕਿ 26 ਜਨਵਰੀ ਨੂੰ ਵੀ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਕੀਤੀ ਗਈ ਸੀ ਜਿਸ ਸਮੇਂ ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਸਥਿਤੀ ਕੁਝ ਤਣਾਅਪੂਰਨ ਬਣ ਗਈ ਸੀ। ਹੁਣ ਟਰੈਕਟਰ ਰੈਲੀ ਬਾਰੇ ਜੀਂਦ ਦੇ ਕਿਸਾਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਨੇਤਾਵਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਝੰਡਾ ਨਹੀਂ ਲਹਿਰਾਉਣ ਦੇਣਗੇ। ਇਹ ਕੰਮ ਹੁਣ ਕਿਸਾਨਾਂ ਨੂੰ ਕਰਨ ਦਿੱਤਾ ਜਾਵੇਗਾ। ਟਰੈਕਟਰ ਪਰੇਡ ਲਈ ਰਾਕੇਸ਼ ਟਿਕੈਤ ਵੱਲੋਂ ਆਖਿਆ ਗਿਆ ਹੈ ਕਿ 15 ਅਗਸਤ ਨੂੰ ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਤੇ ਤਿਰੰਗਾ ਲੱਗਾ ਹੋਇਆ ਵੇਖਣਾ ਮਾਣ ਵਾਲੀ ਗੱਲ ਹੋਵੇਗੀ। 15 ਅਗਸਤ ਨੂੰ ਦਿੱਲੀ ਵਿੱਚ ਅੰਦੋਲਨ ਵਾਲੀ ਥਾਂ 'ਤੇ ਅਮਰੋਹਾ ਹਾਪੁੜ ਮੁਰਾਦਾਬਾਦ ਸਮੇਤ ਪੂਰੇ ਯੂਪੀ ਦੇ ਕਿਸਾਨ ਆਉਣਗੇ ਅਤੇ ਇਸ ਰੈਲੀ ਵਿਚ ਹਿੱਸਾ ਲੈਣਗੇ। ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਕਿਹਾ ਹੈ ਕਿ ਟਰੈਕਟਰ ਰੈਲੀ ਕੱਡਣੀ ਕੋਈ ਗਲਤ ਗੱਲ ਨਹੀਂ ਹੈ ਜੀਦ ਦੇ ਲੋਕ ਕ੍ਰਾਂਤੀਕਾਰੀ ਹਨ ਉਨ੍ਹਾਂ ਨੇ 15 ਅਗਸਤ ਨੂੰ ਟਰੈਕਟਰ ਰੈਲੀ ਕਰਨ ਦਾ ਫੈਸਲਾ ਲਿਆ ਹੈ, ਪਰ ਸੰਜੁਕਤ ਕਿਸਾਨ ਮੋਰਚੇ ਦਾ ਇਸ ਬਾਰੇ ਕੀ ਫੈਸਲਾ ਆਵੇਗਾ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਗਿਆ।

Have something to say? Post your comment