Wednesday, April 02, 2025

National

ਬਿਹਾਰ ਦੇ ਇਨ੍ਹਾਂ 12 ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਤੱਕ ਫੇਸਬੁੱਕ-ਵਟਸਐਪ ਸਮੇਤ 22 ਐਪਸ ਤੋਂ ਨਹੀਂ ਭੇਜ ਸਕੋਗੇ ਫੋਟੋ-ਵੀਡੀਓ ਤੇ ਮੈਸੇਜ

Agnipath yojana

June 17, 2022 09:24 PM

Agnipath protest: ਬਿਹਾਰ 'ਚ ਅਗਨੀਪਥ ਯੋਜਨਾ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। 12 ਜ਼ਿਲ੍ਹਿਆਂ 'ਚ ਇੰਟਰਨੈੱਟ 'ਤੇ ਰੋਕ ਲਗਾਉਂਦੇ ਹੋਏ ਫੇਸਬੁੱਕ, ਟਵਿੱਟਰ, ਵਟਸਐਪ ਸਮੇਤ 22 ਸੋਸ਼ਲ ਸਾਈਟਾਂ ਅਤੇ ਐਪਸ 'ਤੇ ਅਗਲੇ ਤਿੰਨ ਦਿਨਾਂ ਲਈ ਸੰਦੇਸ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਟਿਊਬ 'ਤੇ ਵੀਡੀਓਜ਼ ਅਪਲੋਡ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਗ੍ਰਹਿ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇੰਟਰਨੈੱਟ 'ਤੇ ਪਾਬੰਦੀ ਲਗਾ ਕੇ ਸਰਕਾਰ ਨੇ 12 ਜ਼ਿਲ੍ਹਿਆਂ ਬੇਗੂਸਰਾਏ, ਲਖੀਸਰਾਏ, ਵੈਸ਼ਾਲੀ, ਕੈਮੂਰ, ਔਰੰਗਾਬਾਦ, ਭੋਜਪੁਰ, ਰੋਹਤਾਸ, ਬਕਸਰ, ਪੱਛਮੀ ਚੰਪਾਰਨ, ਨਵਾਦਾ, ਸਮਸਤੀਪੁਰ ਅਤੇ ਸਾਰਨ 'ਚ 22 ਸੋਸ਼ਲ ਸਾਈਟਾਂ ਅਤੇ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ।

Have something to say? Post your comment