ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਲਈ ਬੀਸੀਸੀਆਈ ਨੇ ਭਾਰਤੀ ਉਪ ਮਹਾਂਦੀਪ ਲਈ ਟੀਵੀ ਅਤੇ ਡਿਜੀਟਲ ਅਧਿਕਾਰ ਵੇਚੇ ਹਨ। ਪੈਕੇਜ-ਏ ਅਤੇ ਪੈਕੇਜ-ਬੀ ਦੀ ਨਿਲਾਮੀ ਪੂਰੀ ਹੋ ਚੁੱਕੀ ਹੈ। ਰਿਪੋਰਟਾਂ ਦੇ ਅਨੁਸਾਰ BCCI ਭਾਰਤੀ ਉਪ ਮਹਾਂਦੀਪ ਲਈ ਟੀਵੀ ਅਤੇ ਡਿਜੀਟਲ ਅਧਿਕਾਰਾਂ ਰਾਹੀਂ 44,075 ਕਰੋੜ ਰੁਪਏ ਦੀ ਵੱਡੀ ਰਕਮ ਪ੍ਰਾਪਤ ਕਰਨ ਜਾ ਰਿਹਾ ਹੈ। ਇਹ ਦੱਸਿਆ ਗਿਆ ਹੈ ਕਿ ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ ਵਿੱਚ ਟੀਵੀ 'ਤੇ ਪ੍ਰਸਾਰਣ ਦੇ ਅਧਿਕਾਰ ਜਿੱਤੇ ਹਨ ਅਤੇ ਵਾਇਕਾਮ 18 ਨੇ 20,500 ਕਰੋੜ ਰੁਪਏ ਵਿੱਚ ਡਿਜੀਟਲ ਦੇ ਅਧਿਕਾਰ ਜਿੱਤੇ ਹਨ। ਹਾਲਾਂਕਿ, ਬੀਸੀਸੀਆਈ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਕੰਪਨੀਆਂ ਦਾ ਐਲਾਨ ਨਹੀਂ ਕੀਤਾ ਹੈ ਜੋ ਅਧਿਕਾਰ ਖਰੀਦਣਗੀਆਂ।ਆਈਪੀਐਲ ਦੇ ਪ੍ਰਸਾਰਣ ਅਧਿਕਾਰਾਂ ਲਈ ਕੰਪਨੀਆਂ ਵਿਚਕਾਰ ਮੁਕਾਬਲਾ ਸੀ ਅਤੇ ਆਈਪੀਐਲ ਅਧਿਕਾਰਾਂ ਦੀ ਦੌੜ ਵਿੱਚ ਡਿਜ਼ਨੀ+ ਹੌਟਸਟਾਰ, ਵਾਇਕਾਮ 18, ਸੋਨੀ ਪਿਕਚਰਜ਼, ਜ਼ੀ ਗਰੁੱਪ, ਸੁਪਰ ਸਪੋਰਟਸ, ਟਾਈਮਜ਼ ਇੰਟਰਨੈੱਟ, ਫਨ ਏਸ਼ੀਆ ਸਨ। ਦੁਨੀਆ ਦੀ ਸਭ ਤੋਂ ਅਮੀਰ ਖੇਡ ਸੰਸਥਾ BCCI IPL ਦੇ ਇਸ ਅਧਿਕਾਰ ਨੂੰ ਵੇਚ ਕੇ ਹੋਰ ਅਮੀਰ ਹੋਣ ਜਾ ਰਹੀ ਹੈ।