Stock Market Opening : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ। ਅਮਰੀਕੀ ਤੇ ਏਸ਼ਿਆਈ ਸ਼ੇਅਰਾਂ 'ਚ ਗਿਰਾਵਟ ਕਾਰਨ ਹਫਤੇ ਦੇ ਆਖਰੀ ਕਾਰੋਬਾਰੀ ਸੈਸ਼ਨ 'ਚ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਨਾਲ ਕਾਰੋਬਾਰ ਸ਼ੁਰੂ ਹੋਇਆ ਹੈ। ਸਵੇਰੇ ਹੀ ਸੈਂਸੈਕਸ 53,000 ਅੰਕਾਂ ਤੋਂ ਹੇਠਾਂ ਖਿਸਕ ਗਿਆ। ਮੁੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ 1356 ਤੇ ਨਿਫਟੀ 373 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਆਰਥਿਕ ਮਾਹਿਰਾਂ ਮੁਤਾਬਕ ਅੱਜ ਸਟਾਕ ਮਾਰਕੀਟ 'ਚ ਬਿਕਵਾਲੀ ਕਾਰਨ ਸੈਂਸੈਕਸ ਤੇ ਨਿਫਟੀ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਸੈਂਸੈਕਸ ਸਵੇਰੇ 1100 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਤੇ ਬਿਕਵਾਲੀ ਵਧਣ ਕਾਰਨ ਇਹ ਗਿਰਾਵਟ 1465 ਅੰਕਾਂ ਤੱਕ ਪਹੁੰਚ ਗਈ। ਫਿਲਹਾਲ ਸੈਂਸੈਕਸ 52,867 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ ਵੀ ਸਵੇਰੇ 300 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਪਰ ਗਿਰਾਵਟ ਦਾ ਦਾਇਰਾ ਵਧਦਾ ਰਿਹਾ ਤੇ ਨਿਫਟੀ 414 ਅੰਕਾਂ ਦੀ ਗਿਰਾਵਟ ਨਾਲ 15,786 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕ ਨਿਫਟੀ 'ਚ 1,000 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।