ਸਰੋਕਾਰ ਬਿਓਰੋ, ਚੰਡੀਗੜ੍ਹ
ਕੇਂਦਰੀ ਸਰਕਾਰੀ ਸਕੀਮ ਤਹਿਤ ਚੱਲ ਰਹੇ ਜਵਾਹਰ ਨਵੋਦਿਆ ਵਿਦਿਆਲਿਆ `ਚ ਦਾਖ਼ਲੇ ਵਾਸਤੇ ਪ੍ਰੀਖਿਆਵਾਂ ਮੁਕੰਮਲ ਹੋ ਗਈਆਂ ਹਨ।ਜ਼ਿਲ੍ਹਾ ਐੱਸਏਐੱਸ ਨਗਰ ਤੋਂ ਛੇਵੀਂ ਅਤੇ ਨੌਵੀਂ ਜਮਾਤਾਂ `ਚ ਦਾਖ਼ਲਾ ਪ੍ਰਾਪਤ ਕਰਨ ਵਾਸਤੇ ਕੁੱਲ 2 ਹਜ਼ਾਰ 61 ਪ੍ਰੀਖਿਆਰਥੀਆਂ ਨੇ ਬਿਨੈ-ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚੋਂ 1389 ਨੇ ਹੀ ਪੇਪਰ ਦਿੱਤੇ ਜਦੋਂ ਕਿ 672 ਗ਼ੈਰ ਹਾਜ਼ਰ ਰਹੇ।ਵਿਭਾਗ ਨੇ ਕੁੱਲ 16 ਪ੍ਰੀਖਿਆ ਕੇਂਦਰ ਬਣਾਏ ਸਨ ਤੇ ਇਹ ਵੀ ਧਿਆਨ ਰੱਖਿਆ ਗਿਆ ਸੀ ਕਿ ਇਨ੍ਹਾ `ਚ ਕੋਵਿਡ 19 ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇ।