'ਆਨਰ ਕਿਲਿੰਗ': ਭਰਾਵਾਂ ਨੇ ਨਵ-ਵਿਆਹੁਤਾ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ , 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸ਼ੁੱਕਰਵਾਰ ਰਾਤ ਨੂੰ ਭਰਾ ਤੇ ਚਾਚੇ ਨੇ 18 ਸਾਲਾ ਲੜਕੀ ਦਾ ਉਸ ਦੇ ਸਹੁਰਿਆਂ ਸਾਹਮਣੇ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪੱਟੀ ਵਾਸੀ ਸਨੇਹਾ ਨੇ ਕਸਬੇ ਦੇ ਹੀ ਲੜਕੇ ਰਾਜਨ ਜੋਸ਼ਨ ਨਾਲ ਤਿੰਨ ਮਹੀਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਸੀ। ਇਸ ਕਾਰਨ ਪਰਿਵਾਰ ਵਿਚ ਗੁੱਸਾ ਸੀ। ਜਿਸ ਕਾਰਨ ਉਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।