Sikh App Historical Gurudwaras Launched: ਹੁਣ ਦੇਸ਼ ਵਿਦੇਸ਼ 'ਚ ਬੈਠੇ ਲੋਕ ਆਪਣੇ ਮੋਬਾਈਲ 'ਤੇ ਸਿਰਫ ਇੱਕ ਕਲਿੱਕ ਨਾਲ ਹੀ ਦੇਸ਼ ਭਰ 'ਚ ਸਥਿਤ ਇਤਿਹਾਸਕ ਗੁਰਦੁਆਰਿਆਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਜਾ ਸਕਣਗੇ। ਜੀ ਹਾਂ, ਤੁਸੀਂ ਆਪਣੇ ਘਰ ਬੈਠੇ ਸਿਰਫ ਇੱਕ ਕਲਿੱਕ ਨਾਲ ਕਿਸੇ ਵੀ ਇਤਿਹਾਸਕ ਗੁਰਦੁਆਰੇ ਬਾਰੇ ਜਾਣ ਸਕਦੇ ਹੋ। ਇਸ ਮੋਬਬਾਈਲ ਐਪ ਦਾ ਨਾਮ ਹੈ 'ਹਿਸਟੋਰਿਕਲ ਗੁਰਦੁਆਰਾਜ਼' (Historical Gurudwaras App)। ਇਹ ਐਪ ਤੁਹਾਨੂੰ ਘਰ ਬੈਠੇ ਹੀ ਪ੍ਰਾਚੀਨ ਗੁਰਦੁਆਰਿਆਂ ਤੇ ਉਨ੍ਹਾਂ ਦੇ ਇਤਿਹਾਸ ਨਾਲ ਜੋੜਦੀ ਹੈ।
ਦੱਸ ਦਈਏ ਕਿ ਇਸ ਮੋਬਾਈਲ ਐਪ ਨੂੰ ਮੋਹਾਲੀ ਦੇ ਰਹਿਣ ਵਾਲੇ ਨਰਿੰਦਰ ਸਿੰਘ ਭੰਗੂ ਦੁਆਰਾ ਤਿਆਰ ਕੀਤਾ ਗਿਆ ਹੈ। ਇਹੀ ਨਹੀਂ ਇਸ ਐਪ ਨੂੰ ਗੂਗਲ ਮੈਪ ਨਾਲ ਵੀ ਜੋੜਿਆ ਗਿਆ ਹੈ, ਤਾਂ ਕਿ ਤੁਸੀਂ ਦੇਸ਼ ਭਰ ਦੇ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਉਸ ਦੀ ਲੋਕੇਸ਼ਨ ਨੂੰ ਟਰੈਕ ਕਰਕੇ ਪਹੁੰਚ ਸਕਦੇ ਹੋ। ਇਸ ਨਾਲ ਤੁਹਾਡਾ ਆਧਿਆਤਮਕ ਸਫਰ ਸੌਖਾ ਤਾਂ ਹੋਵੇਗਾ ਹੀ ਤੇ ਨਾਲ ਹੀ ਤੁਹਾਨੂੰ ਉਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਪਤਾ ਲੱਗ ਜਾਵੇਗਾ।
ਦੱਸ ਦਈਏ ਕਿ ਨਰਿੰਦਰ ਸਿੰਘ ਨੇ ਇਸ ਐਪ ਨੂੰ ਬਣਾਉਣ 'ਚ 18 ਸਾਲਾਂ ਦਾ ਸਮਾਂ ਲਾਇਆ। 49 ਸਾਲਾ ਨਰਿੰਦਰ ਨੇ ਦੇਸ਼ ਭਰ ਦੇ 1,225 ਗੁਰਦੁਆਰਿਆਂ ਦੇ ਦਰਸ਼ਨ ਕੀਤੇ ਅਤੇ ਉੱਥੇ ਦੇ ਇਤਿਹਾਸ ਬਾਰੇ ਜਾਣ ਕੇ ਉਸ ਦਾ ਪੂਰਾ ਰਿਕਾਰਡ ਤੇ ਡਾਟਾ ਬੇਸ ਆਪਣੀ ਐਪ 'ਚ ਐਡ ਕੀਤਾ। ਨਰਿੰਦਰ ਸਿੰਘ ਦਾ ਮੰਨਣਾ ਹੈ ਕਿ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਸਿੱਖੀ ਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਇਸ ਤਰ੍ਹਾਂ ਦਾ ਉਪਰਾਲਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਸਾਰਾ ਦਿਨ ਮੋਬਾਈਲ 'ਚ ਵੜ੍ਹੇ ਰਹਿੰਦੇ ਹਨ ਅਤੇ ਇਸ ਐਪ ਨਾਲ ਉਹ ਘਰ ਬੈਠੇ ਹੀ ਨਾਲੇਜ ਲੈ ਸਕਣਗੇ।
ਇਸ ਐਪ 'ਚ ਕੀ ਹੈ ਖਾਸ?
ਦੱਸ ਦਈਏ ਕਿ ਇਹ ਐਪ ਯੂਜ਼ਰ ਫਰੈਂਡਲੀ ਹੈ। ਇਸ ਐਪ ਨੂੰ ਤੁਸੀਂ ਆਪਣੀ ਮਨਚਾਹੀ ਭਾਸ਼ਾ 'ਚ ਸੈੱਟ ਕਰਕੇ ਪੜ੍ਹ ਸਕਦੇ ਹੋ। ਇਸ ਦੇ ਨਾਲ ਨਾਲ ਜਿਹੜੇ ਗੁਰਦੁਆਰੇ ਤੁਸੀਂ ਜਾਣਾ ਚਾਹੁੰਦੇ ਹੋ, ਇਹ ਤੁਹਾਨੂੰ ਉੱਥੇ ਦਾ ਪੂਰਾ ਇਤਿਹਾਸ ਦੱਸਦੀ ਹੈ ਤੇ ਉਥੇ ਹੀ ਲੋਕੇਸ਼ਨ ਤੱਕ ਵੀ ਪਹੁੰਚਾਉਂਦੀ ਹੈ, ਕਿਉਂਕਿ ਇਹ ਐਪ ਗੂਗਲ ਮੈਪ ਦੇ ਨਾਲ ਜੁੜੀ ਹੋਈ ਹੈ। ਕੁੱਲ ਮਿਲਾ ਕੇ ਇਹ ਐਪ ਤੁਹਾਨੂੰ ਅਧਿਆਤਮ ਨਾਲ ਤਾਂ ਜੋੜਦੀ ਹੀ ਹੈ, ਤੇ ਨਾਲ ਹੀ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਟਰੈਵਲ ਗਾਈਡ ਵੀ ਹੈ। ਤੁਸੀਂ ਇਸ ਲੰਿਕ 'ਤੇ ਕਲਿੱਕ ਕਰਕੇ ਇਸ ਐਪ ਨੂੰ ਸਿੱਧਾ ਡਾਊਨਲੋਡ ਕਰ ਸਕਦੇ ਹੋ। ਦੇਖੋ ਇਹ LINK:
https://play.google.com/store/apps/details?id=com.historical.gurudwarass
ਦੱਸ ਦਈਏ ਕਿ ਹਿਸਟੋਰਿਕਲ ਗੁਰਦੁਆਰਾ ਐਪ ਨੂੰ ਗੂਗਲ ਪਲੇਸਟੋਰ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੌਂਚ ਹੁੰਦੇ ਹੀ ਐਪ ਨੂੰ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਐਪ ਨੂੰ 5 ਸਟਾਰ ਰੇਟਿੰਗ ਮਿਲੀ ਹੋਈ ਹੈ।